ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਦੌਰਾਨ ਪਿਛਲੀ ਵਾਰ ਵੀ ਮੋੜ ਮੰਡੀ ਧਮਾਕਾ ਕਰਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸਿ਼ਸ਼ ਕੀਤੀ ਗਈ ਸੀ।ਅਸੀਂ ਪਹਿਲਾਂ ਵੀ ਖਦਸ਼ਾ ਪ੍ਰਗਟ ਕੀਤਾ ਸੀ ਕਿ ਚੋਣਾਂ ਦੌਰਾਨ ਅਜਿਹੀ ਘਟਨਾ ਵਾਪਰ ਸਕਦੀ ਹੈ। ਭਾਵੇਂ ਉਹ ਲੁਧਿਆਣਾ ਦੀ ਬੰਬ ਬਲਾਸਟ ਦੀ ਘਟਨਾ ਹੋਵੇ, ਗੁੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ 'ਚ ਬੇਅਦਬੀ ਦੀ ਘਟਨਾ ਹੋਵੇ ਜਾਂ ਸ਼੍ਰੀ ਕਾਲੀ ਮਾਤਾ ਮੰਦਰ ਦੇ ਵਿਚ ਇਹ ਹੋਈ ਬੇਅਦਬੀ ਦੀ ਘਟਨਾ ਹੋਵੇ। ਅਸੀਂ ਪੰਜਾਬ ਦੀ ਅਮਨ ਸ਼ਾਂਤੀ ਲਈ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਪ੍ਰਾਰਥਨਾ ਕਰਨ ਲਈ ਆਏ ਹਾਂ। ਤਾਂਕਿ ਪੰਜਾਬ ਦੀ ਅਮਨ ਸ਼ਾਂਤੀ ਬਣੀ ਰਹੇ।

Posted By: Sarabjeet Kaur