v> ਭਾਰਤ ਭੂਸ਼ਣ ਗੋਇਲ, ਸਮਾਣਾ : ਸਥਾਨਕ ਘੁਮਿਆਰ ਮੁਹੱਲੇ 'ਚ ਦਿਨ-ਦਿਹਾੜੇ ਪਿਉ-ਪੁੱਤ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਕਰਫਿਊ ਦੌਰਾਨ ਹੋਏ ਦੋਹਰੇ ਕਤਲ ਕਰਕੇ ਸ਼ਹਿਰ ਵਿਚ ਜਿੱਥੇ ਦਹਿਸ਼ਤ ਦਾ ਮਾਹੌਲ ਹੈ ਉੱਥੇ ਹੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਸਮਾਣਾ ਵਾਸੀ ਬ੍ਰਹਮ ਪ੍ਰਕਾਸ਼ ਤੇ ਉਸ ਦਾ ਲੜਕਾ ਸੰਨੀ ਕੁਮਾਰ ਰਾਮ ਮੁਹੱਲੇ 'ਚ ਪੈਦਲ ਜਾ ਰਹੇ ਸਨ। ਇਸੇ ਦੌਰਾਨ ਅਣਪਛਾਤਿਆਂ ਨੇ ਦੋਹਾਂ 'ਤੇ ਗੋਲ਼ੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ। ਪਿਓ-ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਵਾਰਦਾਤ ਦੀ ਜਾਂਚ ਲਈ ਉਸ ਟੀਮ ਮੌਕੇ 'ਤੇ ਪੁੱਜ ਗਈ ਹੈ।

Posted By: Seema Anand