v> ਜਗਨਾਰ ਸਿੰਘ ਦੁਲੱਦੀ, ਨਾਭਾ : ਅੱਜ ਨਾਭਾ ਪਟਿਆਲਾ ਰੋਡ ਤੇ ਦੇਰ ਸ਼ਾਮ ਪਿੰਡ ਘਮਰੋਦਾ ਦੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਨਜ਼ਦੀਕ ਰਿਆਸਤੀ ਸ਼ਹਿਰ ਨਾਭਾ ਸਥਿਤ ਕਰਤਾਰਪੁਰਾ ਮੁਹੱਲਾ ਦੇ ਵਾਸੀ ਪਿਓ ਪੁੱਤਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ,ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਲਵਿੰਦਰ ਸਿੰਘ (22)ਆਪਣੇ ਪਿਤਾ ਜਸਪਾਲ ਸਿੰਘ (53) ਨਾਲ ਰੋਜ਼ਾਨਾ ਨਾਭਾ ਤੋਂ ਪਟਿਆਲਾ ਵਿਖੇ ਕੱਪੜੇ ਦੇ ਵਪਾਰ ਦੇ ਸਬੰਧ ਵਿੱਚ ਜਾਇਆ ਕਰਦੇ ਸਨ ਜੋ ਅੱਜ ਦੇਰ ਸ਼ਾਮ ਪਟਿਆਲਾ ਤੋਂ ਵਾਪਸ ਨਾਭਾ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਆ ਰਹੇ ਸਨ ਕਿ ਰਸਤੇ ਵਿੱਚ ਉਨ੍ਹਾਂ ਦੇ ਮੋਟਰਸਾਈਕਲ ਨੂੰ ਬਰੀਜਾ ਅਤੇ ਸਵਿਫਟ ਕਾਰ ਨੇ ਏਨੀ ਭਿਆਨਕ ਟੱਕਰ ਮਾਰੀ ਕਿ ਨੋਜਵਾਨ ਪਲਵਿੰਦਰ ਸਿੰਘ ਬਹੁਤ ਦੂਰ ਖੇਤਾਂ ਵਿੱਚ ਜਾ ਡਿੱਗਿਆ । ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਪੁਲਸ ਚੌਂਕੀ ਰੋਹਟੀ ਪੁੱਲ ਦੇ ਇੰਚਾਰਜ ਜੀਐਸ ਗੁਰਾਇਆ ਨੇ ਦੱਸਿਆ ਕਿ ਸਵਿਫਟ ਕਾਰ ਅਤੇ ਬਰਿਜ਼ਾ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਪਿਓ ਪੁੱਤ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਨਾਭਾ ਦੀ ਮੋਰਚਰੀ ਵਿਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ ।

Posted By: Susheel Khanna