ਪੱਤਰ ਪ੍ਰੇਰਕ, ਪਟਿਆਲਾ: ਥਾਣਾ ਪਸਿਆਣਾ 'ਚ ਪੈਂਦੇ ਇਲਾਕੇ 'ਚ ਘਰੋਂ ਲਾਪਤਾ ਹੋਈ ਲੜਕੀ ਨੂੰ ਲੈਣ ਗਏ ਭਰਾ 'ਤੇ ਸ਼੍ਰੀ ਸਾਹਿਬ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਸਿਮਰਨਜੀਤ ਸਿੰਘ ਵਾਸੀ ਪਿੰਡ ਘਿਓਰਾ ਸਮਾਣਾ ਜ਼ਖ਼ਮੀ ਜਿਸ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਪਸਿਆਣਾ ਪੁਲਿਸ ਨੇ ਰਣਜੀਤ ਸਿੰਘ ਵਾਸੀ ਪਿੰਡ ਬਰਸਟ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਜਾਣਕਾਰੀ ਅਨੁਸਾਰ 24 ਸਾਲਾ ਲੜਕੀ ਜੋਕਿ ਸਮਾਣਾ ਦੇ ਇਲਾਕੇ ਵਿਚ ਰਹਿੰਦੀ ਸੀ। ਜਿਥੋਂ ਕਰੀਬ ਪੰਜ ਮਹੀਨੇ ਪਹਿਲਾਂ ਉਹ ਲੜਕੀ ਘਰੋਂ ਲਾਪਤਾ ਹੋ ਗਈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਸਮਾਣਾ ਪੁਲਿਸ ਨੇ ਲਾਪਤਾ ਦਾ ਮਾਮਲਾ ਦਰਜ਼ ਕੀਤਾ ਸੀ। ਅਗਸਤ ਮਹੀਨੇ ਵਿਚ ਪਰਿਵਾਰ ਨੂੰ ਪਤਾ ਲੱਗਿਆ ਮੁਲਜ਼ਮ ਬਾਬਾ ਰਣਜੀਤ ਸਿੰਘ ਲੜਕੀ ਨੂੰ ਭੱਜਾ ਕੇ ਲੈ ਗਿਆ ਸੀ ਤੇ ਇਨ੍ਹਾਂ ਦਿਨਾਂ 'ਚ ਧਾਮੋਮਾਜਰਾ ਸਥਿਤ ਗੁਰਦੁਆਰੇ ਵਿਚ ਪਾਠੀ ਦਾ ਕੰਮ ਕਰ ਰਿਹਾ ਹੈ। ਇਸ ਉਪਰੰਤ ਲੜਕੀ ਦਾ ਭਰਾ 29 ਅਗਸਤ ਨੂੰ ਆਪਣੀ ਭੈਣ ਨੂੰ ਲੈਣ ਲਈ ਪਰਿਵਾਰਕ ਮੈਂਬਰਾਂ ਨਾਲ ਉਥੇ ਪੁੱਜਾ ਤਾਂ ਬਹਿਸਬਾਜ਼ੀ ਤੋਂ ਬਾਅਦ ਰਣਜੀਤ ਸਿੰਘ ਨੇ ਸ਼੍ਰੀ ਸਾਹਿਬ ਨਾਲ ਹਮਲਾ ਕਰਕੇ ਸਿਮਰਨ ਨੂੰ ਜਖ਼ਮੀ ਕਰ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਗੋਬਿੰਦ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਣਜੀਤ ਸਿੰਘ ਇਨ੍ਹਾਂ ਦਿਨਾ ਵਿਚ ਗੁਰਦੁਆਰਾ ਸਾਹਿਬ ਵਿਖੇ ਪਾਠੀ ਦਾ ਕੰਮ ਕਰਦਾ ਸੀ, ਜਿਥੇ ਇਹ ਘਟਨਾ ਹੋਈ ਹੈ। ਜਲਦ ਹੀ ਮੁਲਜ਼ਮ ਨੂੰ ਗ੍ਰਿ੍ਫ਼ਤਾਰ ਕਰ ਲਿਆ ਜਾਵੇਗਾ।

Posted By: Jagjit Singh