ਭੁਪਿੰਦਰ ਲਵਲੀ, ਬਲਬੇੜਾ

ਕ੍ਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਸਨੌਰ ਅਤੇ ਭੁਨਰਹੇੜੀ ਦੀ ਕ੍ਾਂਤੀਕਾਰੀ ਕਿਸਾਨ ਕਰਜ਼ਾ ਮੁਕਤੀ ਕਾਨਫ਼ਰੰਸ ਅੱਜ ਪਿੰਡ ਬਲਬੇੜਾ ਵਿਖੇ ਸੁਖਵਿਦਰ ਸਿੰਘ ਤੁੱਲੇਵਾਲ ਬਲਾਕ ਪ੍ਧਾਨ ਸਨੌਰ ਦੀ ਪ੍ਧਾਨਗੀ ਵਿੱਚ ਹੋਈ। ਜਿਸ ਵਿੱਚ ਸੂਬਾ ਆਗੂ ਡਾ ਦਰਸ਼ਨਪਾਲ, ਜਿਲਾ ਪ੍ਧਾਨ ਜੰਗ ਸਿੰਘ ਭਟੇੜੀ ਅਤੇ ਜ਼ਿਲ੍ਹਾ ਕਮੇਟੀ ਦੇ ਮੀਤ ਪ੍ਧਾਨ ਕਰਨੈਲ ਸਿੰਘ ਲੰਗ ਅਤੇ ਹਰਭਜਨ ਸਿੰਘ ਬੁੱਟਰ, ਪ੍ੈੱਸ ਸਕੱਤਰ ਨਿਰਮਲ ਸਿੰਘ ਲਚਕਾਣੀ, ਜਥੇਬੰਦਕ ਸਕੱਤਰ ਨਿਸ਼ਾਨ ਸਿੰਘ ਧਰਮੇੜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਕਾਨਫਰੰਸ ਨੂੰ ਸੰਬੋਧਨ ਕਰਨ ਵਾਲੇ ਸਾਰੇ ਹੀ ਬੁਲਾਰਿਆਂ ਨੇ ਕਿਸਾਨਾਂ ਦੇ ਕਰਜ਼ੇ ਦੀ ਮੁਕੰਮਲ ਮੁਕਤੀ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਕਰਜ਼ਾ ਮੁਕਤੀ ਦੀ ਸਕੀਮ ਊਠ ਦੀ ਪਿੱਠ ਉੱਤੋਂ ਛਾਨਣੀ ਲਾਹੁਣ ਦੇ ਬਰਾਬਰ ਹੈ। ਮੋਦੀ ਸਰਕਾਰ ਵੱਲੋਂ ਛੋਟੇ ਕਿਸਾਨਾਂ ਨੂੰ ਦਿੱਤੀ ਗਈ ਪੰਜ ਸੌ ਰੁਪਏ ਮਹੀਨੇ ਦੀ ਰਾਹਤ ਵੀ ਕਿਸਾਨਾਂ ਨਾਲ ਇਕ ਕੋਝਾ ਮਜ਼ਾਕ ਹੈ। ਬੈਂਕਾਂ ਵੱਲੋਂ ਕਿਸਾਨਾਂ ਤੋਂ ਪਹਿਲਾਂ ਖਾਲੀ ਚੈੱਕ ਭਰਵਾਉਣਾ ਅਤੇ ਫਿਰ ਚੈੱਕਾਂ ਨੂੰ ਬਾਊਂਸ ਕਰਵਾ ਕੇ ਉਨ੍ਹਾਂ ਉੱਪਰ ਫ਼ੌਜਦਾਰੀ ਮੁਕੱਦਮੇ ਮੜਨ ਦੀ ਵੀ ਬੁਲਾਰਿਆਂ ਨੇ ਸਖਤ ਨਿਖੇਧੀ ਕਰਦਿਆਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ 18 ਫਰਵਰੀ ਨੂੰ ਪੰਜਾਬ ਦੀਆਂ ਸੱਤ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੱਦੇ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਪੰਜਾਬ ਦੇ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਸਾਹਮਣੇ ਅਣਮਿੱਥੇ ਸਮੇਂ ਦੇ ਧਰਨੇ ਵਿੱਚ ਵੱਡੀ ਤੋਂ ਵੱਡੀ ਗਿਣਤੀ ਵਿੱਚ ਪਹੁੰਚਣ। ਆਗੂਆਂ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੀਆਂ ਕਿਸਾਨ ਕਰਜ਼ਾ ਮੁਕਤੀ ਕਾਨਫ਼ਰੰਸਾ ਪਿੰਡ ਲੰਗ, ਪਟਿਆਲਾ ਬਲਾਕ, ਭਾਦਸੋਂ ਬਲਾਕ ਦੀ ਭਾਦਸੋਂ ਮੰਡੀ ਵਿਖੇ, ਪਾਤੜਾਂ ਬਲਾਕ ਦੀ ਪਾਤੜਾਂ ਮੰਡੀ ਵਿਖੇ ਅਤੇ ਸਮਾਣਾ ਬਲਾਕ ਦੀ ਸਮਾਣਾ ਮੰਡੀ ਵਿਖੇ, ਕਰਮਵਾਰ 14, 22, 25 ਅਤੇ 27 ਫਰਵਰੀ ਨੂੰ ਕੀਤੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦਾ ਸੱਦਾ ਵੀ ਦਿੱਤਾ।