ਐੱਚਐੱਸ ਸੈਣੀ, ਰਾਜਪੁਰਾ

ਇਥੋਂ ਦੀ ਨਵੀਂ ਅਨਾਜ ਮੰਡੀ 'ਚ ਵੀਰਵਾਰ ਨੂੰ ਕਿਸਾਨ ਆਗੂਆਂ ਅਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਬਾਰਦਾਨੇ ਦੀ ਘਾਟ ਅਤੇ ਮਾੜੇ ਖ਼ਰੀਦ ਪ੍ਰਬੰਧਾਂ ਤੋਂ ਪ੍ਰਰੇਸ਼ਾਨ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਕਿਸਾਨ ਯੂਨੀਅਨ ਆਗੂ ਹਰਜੀਤ ਸਿੰਘ ਟਹਿਲਪੁਰਾ, 'ਆਪ' ਆਗੂ ਗੁਰਪ੍ਰਰੀਤ ਸਿੰਘ ਸੰਧੂ, ਉਜਾਗਰ ਸਿੰਘ, ਕੈਪਟਨ ਸ਼ੇਰ ਸਿੰਘ, ਹਰਪ੍ਰਰੀਤ ਸਮੇਤ ਹੋਰਨਾਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਪਹਿਲਾਂ ਤਾਂ 10 ਦਿਨ ਪਹਿਲਾਂ ਦੀ ਸਰਕਾਰੀ ਖ਼ਰੀਦ 'ਚ ਦੇਰੀ ਕੀਤੀ, ਜਿਸ 'ਤੇ ਉਹ ਸਮਝਦੇ ਰਹੇ ਕਿ ਸਰਕਾਰ ਖ਼ਰੀਦ ਪ੍ਰਬੰਧਾਂ ਕਰ ਰਹੀ ਹੈ ਪਰ ਜਦੋਂ ਕਈ ਕਿਸਾਨ 8 ਜਾਂ 10 ਅਪੈ੍ਲ ਨੂੰ ਆਪਣੀ ਫ਼ਸਲ ਲੈ ਕੇ ਮੰਡੀ ਪਹੁੰਚੇ ਤਾਂ ਪਤਾ ਲੱਗਾ ਕਿ ਬਾਰਦਾਨੇ ਦੀ ਮੰਡੀਆਂ 'ਚ ਬਹੁਤ ਘਾਟ ਹੈ। ਉਨ੍ਹਾਂ ਸਰਕਾਰ ਦੇ ਖ਼ਰੀਦ ਪ੍ਰਬੰਧਾਂ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਖ਼ਰੀਦ ਤਾਂ 10 ਅਪ੍ਰਰੈਲ ਨੂੰ ਸ਼ੁਰੂ ਕਰਵਾ ਦਿੱਤੀ ਪਰ ਬਾਰਦਾਨੇ ਦੇ ਟੈਂਡਰ 16 ਅਪ੍ਰਰੈਲ ਨੂੰ ਦਿੱਤੇ ਗਏ। ਇਹ ਸਭ ਪੰਜਾਬ ਸਰਕਾਰ ਦੀ ਅਣਗਹਿਲੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਲੰਘੇ 8-10 ਦਿਨਾਂ ਤੇ ਮੰਡੀਆਂ 'ਚ ਖੱਜਲ ਖ਼ੁਆਰ ਹੋ ਰਹੇ ਹਨ। ਮੰਡੀ 'ਚ ਪੀਣ ਵਾਲੇ ਪਾਣੀ ਅਤੇ ਕੋਈ ਬੈਠਣ ਦਾ ਪ੍ਰਬੰਧ ਨਹੀ ਕੀਤਾ ਗਿਆ। ਕਿਸਾਨ ਆਗੂਆਂ ਨੇੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸ਼ਾਮ ਤੱਕ ਬਾਰਦਾਨੇ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਕੱਲ੍ਹ ਤੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਵੱਡੀ ਮਾਤਰਾ 'ਚ ਜਿਨਸ ਆਉਣ ਨਾਲ ਹੋਈ ਪ੍ਰਰੇਸ਼ਾਨੀ : ਅਧਿਕਾਰੀ

ਇਸ ਸਬੰਧੀ ਸੰਪਰਕ ਕਰਨ ਤੇ ਫੂਡ ਸਪਲਾਈ ਅਫ਼ਸਰ ਰੂਪਪ੍ਰਰੀਤ ਕੌਰ ਨੇ ਕਿਹਾ ਕਿ ਮੰਡੀ 'ਚ ਇਕੱਠਿਆਂ ਹੀ ਕਾਫੀ ਜਿਣਸ ਆਉਣ ਕਾਰਨ ਬਾਰਦਾਨੇ ਦੀ ਦਿੱਕਤ ਆਈ ਹੈ, ਪਰ ਹੁਣ ਉੱਚ ਅਧਿਕਾਰੀਆਂ ਦੀ ਬੈਠਕਾਂ ਚਲ ਰਹੀਆਂ ਹਨ ਤੇ ਸ਼ਾਮ ਤਕ ਇਹ ਦਿੱਕਤ ਵੀ ਦੂਰ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਈ-ਪਾਸ ਪ੍ਰਣਾਲੀ ਹਾਲ ਦੀ ਘੜੀ ਬੰਦ ਕਰ ਦਿੱਤੀ ਗਈ ਤੇ ਜਿਹੜਾ ਕਿਸਾਨ ਆਪਣੀ ਫਸਲ ਲੈ ਕੇ ਆਵੇਗਾ ਤਾਂ ਉਸਦੀ ਸਾਰੀ ਫਸਲ ਖ਼ਰੀਦੀ ਜਾਵੇਗੀ।