ਪੱਤਰ ਪ੍ਰਰੇਰਕ, ਸਮਾਣਾ : ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨਾਂ, ਮਜ਼ਦੂਰਾਂ ਵੱਲੋਂ ਵਿੱਢੇ ਹੋਏ ਸੰਘਰਸ ਤਹਿਤ ਦਿੱਲੀ ਦੀਆਂ ਸੜਕਾਂ ਅਤੇ ਪੰਜਾਬ-ਹਰਿਆਣਾ ਦੇ ਟੋਲ ਬੈਰੀਅਲਾਂ ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਥੇ ਦੇਸ਼ ਦਾ ਹਰੇਕ ਵਰਗ ਇਸ ਲੋਕ ਘੋਲ ਨੂੰ ਜਿਤ ਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਲਹਿਰ ਦਾ ਹਿਸਾ ਬਣਕੇ ਆਪੋ-ਆਪਣਾ ਯੋਗ ਦਾਨ ਪਾ ਰਿਹਾ ਹੈ। ਇਸ ਸੰਘਰਸ ਨੂੰ ਹੋਰ ਤੇਜ ਕਰਨ ਲਈ ਅੱਜ ਬਾਬਾ ਰਣਜੋਧ ਸਿੰਘ ਗੁਰਦੁਆਰਾ ਇਸ਼ਰਸਰ ਸਾਹਿਬ ਅੱਡਾ ਢੈਂਠਲ ਤੋਂ ਵੱਖ-ਵੱਖ ਕਿਸਾਨ ਯੂਨੀਅਨਾਂ ਦੀ ਰਹਿਨੁਮਾਈ ਹੇਠ ਸਾਬਕਾ ਫੋਜੀ ਜੋਗਿੰਦਰ ਸਿੰਘ ਧਾਲੀਵਾਲ ਅੱਡਾ ਢੈਂਠਲ ਤੋ ਪੈਦਲ ਦੌੜ ਕੇ ਸਿੰਘੂ ਬਾਰਡਰ ਤੇ ਗਣੰਤਤਰ ਦਿਵਸ ਤੇ ਹੋਣ ਵਾਲੀ ਪਰੇਡ ਲਈ ਰਵਾਨਾ ਹੋਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਨੇ ਜੋਗਿੰਦਰ ਸਿੰਘ ਢੈਂਠਲ ਨੂੰ ਬੈਜ ਤੇ ਝੰਡਾ ਲੱਗਾ ਕੇ ਰਵਾਨਾ ਕੀਤਾ। ਇਸ ਮੌਕੇ ਬਿ੍ਗੇਡੀਅਰ ਪਰਮਾਰ ਸਿੰਘ, ਕੈਪਟਨ ਧਰਮਿੰਦਰ ਸਿੰਘ, ਦਰਸ਼ਨ ਸਿੰਘ ਲਾਡੀ, ਸੂਬੇਦਾਰ ਸਜਨ ਸਿੰਘ, ਸੂਬੇਦਾਰ ਬਲਵਿੰਦਰ ਸਿੰਘ ਚੀਮਾ, ਸੂਬੇਦਾਰ ਸਾਹਿਬ ਸਿੰਘ,ਗੁਰਜੀਤ ਸਿੰਘ, ਸੁਖਵਿੰਦਰ ਸਿੰਘ,ਜਸਵੀਰ ਸਿੰਘ, ਅਮੀਰ ਸਿੰਘ, ਯਾਦਵਿੰਦਰ ਸਿੰਘ ਕੁੱਕਾ, ਮਨਜੀਤ ਸਿੰਘ ਬਾਦਸ਼ਾਹਪੁਰ ਕਾਲੇਕੀ, ਮਨਿੰਦਰ ਸਿੰਘ ਤਰਖਾਨਮਾਜਰਾ, ਭੁਪਿੰਦਰ ਸਿੰਘ, ਕੁਲਦੀਪ ਸਿੰਘ ਢੈਂਠਲ ਆਦਿ ਹਾਜ਼ਰ ਸਨ।