ਪੱਤਰ ਪੇ੍ਰਰਕ, ਰਾਜਪੁਰਾ : ਰਾਜਪੁਰਾ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਵਿੱਤ ਸਕੱਤਰ ਪੰਜਾਬ ਮਾਨ ਸਿੰਘ, ਬਲਾਕ ਪ੍ਰਧਾਨ ਗੁਰਦੇਵ ਸਿੰਘ ਜੰਡੋਲੀ, ਮੀਤ ਪ੍ਰਧਾਨ ਉਜਾਗਰ ਸਿੰਘ ਧਮੋਲੀ, ਸੀਨੀਅਰ ਮੀਤ ਪ੍ਰਧਾਨ ਜਵਾਹਰ ਲਾਲ ਖੇੜਾਗੱਜੂ, ਜ਼ਿਲ੍ਹਾ ਯੂਥ ਕਨਵੀਨਰ ਮਨਪ੍ਰਰੀਤ ਸਿੰਘ ਨੀਲਪੁਰ ਦੀ ਸਾਂਝੀ ਅਗਵਾਈ ਵਿੱਚ ਹੋਈ। ਜਿਸ ਵਿੱਚ ਕਿਸਾਨਾਂ ਨੂੰ ਅਵਾਰਾ ਪਸ਼ੂਆਂ ਕਾਰਣ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ।

ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਅਵਾਰਾਂ ਪਸ਼ੂਆਂ ਕਾਰਣ ਆ ਰਹੀਆਂ ਦਾ ਕੋਈ ਹੱਲ ਕੱਢੇ, ਕਿਉਂ ਕਿ ਰੋਜਾਨਾਂ ਕਿਸਾਨਾਂ ਦੀਆਂ ਫਸਲਾਂ ਨੂੰ ਅਵਾਰਾਂ ਪਸ਼ੂਆਂ ਵੱਲੋਂ ਬਰਬਾਦ ਕੀਤਾ ਜਾ ਰਿਹਾ ਹੈ। ਉਨਾਂ੍ਹ ਹਿਕਾ ਕਿ ਪੰਜਾਬ ਦੇ ਜਿਸ ਏਰੀਏ ਵਿਚੋਂ ਐਸਵਾਈਐਲ ਲੰਘਦੀ ਹੈ ਉਹ ਸਾਰਾ ਏਰੀਆ ਸੋਕੇ ਦੀ ਮਾਰ ਝੱਲ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜਾ ਤਾਂ ਪੰਜਾਬ ਦੇ ਬਾਰਡਰ ਤੱਕ ਐਸਵਾਈਐਲ ਨਹਿਰ ਵਿੱਚ ਪਾਣੀ ਛੱਡ ਕੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦਿੱਤਾ ਜਾਵੇ ਜਾਂ ਕਿਸੇ ਹੋਰ ਸਾਧਨ ਦੇ ਰਾਹੀ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਇਆ ਜਾਵੇ, ਕਣਕ ਦੇ ਵਧੇ ਹੋਏ ਰੇਟਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਉਤੇ ਐਮਐਸਪੀ ਤੈਅ ਕੀਤੀ ਜਾਵੇ ਤੇ ਘੱਟੋ ਘੱਟ 500 ਰੁਪਏ ਪ੍ਰਤੀ ਕੁਵਿੰਟਲ ਬੋਨਸ ਦਿੱਤਾ ਜਾਵੇ। ਪੰਜਾਬ ਵਿੱਚ ਆਲੂ ਦੀ ਆਮਦ ਵਿੱਚ ਵਾਧਾ ਹੋਣ ਕਾਰਣ ਆਲੂਆਂ ਦੀ ਕੀਮਤ ਵਿੱਚ ਬਹੁੱਤ ਗਿਰਾਵਟ ਆਉਣ ਕਾਰਣ ਸਰਕਾਰ ਆਲੂਆਂ ਦੇ ਐਕਸਪੋਰਟ ਦੀ ਮਨਜੂਰੀ ਦੇਵੇ। ਇਸ ਤਰਾਂ੍ਹ ਪੰਜਾਬ ਸਰਕਾਰ ਵੱਲੋਂ ਜਿਹੜਾ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ ਦੀ ਨਿਖੇਧੀ ਕੀਤੀ ਗਈ ਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਕਿਸਾਨ ਆਗੂਆਂ ਜਗਦੀਪ ਸਿੰਘ ਅਲੂਣਾ, ਹਰਪ੍ਰਰੀਤ ਸਿੰਘ ਮਦਨਪੁਰ, ਮਨਜੀਤ ਸਿੰਘ ਥੂਹਾ, ਪ੍ਰਰੈਸ ਸਕੱਤਰ ਜ਼ਸਵੀਰ ਸਿੰਘ ਚੰਦੂਆ, ਭਗਵਾਨ ਸਿੰਘ ਖਾਲਸਾ, ਵਰਿੰਦਰ ਸਿੰਘ ਚੱਕ, ਦਾਰਾ ਸਿੰਘ ਚੱਕ, ਗੁਰਮੀਤ ਸਿੰਘ ਅਲੂਣਾ ਤੇ ਸਾਬਕਾ ਸਕੱਤਰ ਮਨੀ ਸਿੰਘ ਚੱਕ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।