ਐਚ.ਐਸ.ਸੈਣੀ,ਰਾਜਪੁਰਾ : ਅੱਜ ਜਿਥੇ ਭਾਰਤ ਦੇਸ਼ ਅੰਦਰ ਦਿਨ ਪ੍ਰਤੀ ਦਿਨ ਵਧ ਰਹੇ ਕੋਰੋਨਾ ਵਾਇਰਸ ਕੇ ਕੇਸਾਂ ਕਾਰਨ ਕਰਫਿਊ ਲੱਗਾ ਹੋਣ ਕਰਕੇ ਕਿਸਾਨਾਂ ਨੂੰ ਪੁੱਤਰਾਂ ਵਾਂਗ ਪਾਲੀ ਕਣਕ ਦੀ ਫਸਲ ਦੀ ਕਟਾਈ ਕਰਵਾਉਣ ਅਤੇ ਫਿਰ ਵੇਚਣ ਦਾ ਫਿਕਰ ਵਧਦਾ ਦਿਖਾਈ ਦੇ ਰਿਹਾ ਹੈ। ਜਿਸਦੇ ਚਲਦਿਆਂ ਰਾਜਪੁਰਾ ਨੇੜਲੇ ਪਿੰਡ ਮੁਹੱਬਤਪੁਰ ਵਿੱਚ ਇੱਕ ਕਿਸਾਨ ਨੇ ਕਣਕ ਦੀ ਪੱਕੀ ਫਸਲ ਨੂੰ ਕੱਟਣ ਦੇ ਲਈ ਲੇਬਰ ਲਗਾ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੁਹੱਬਤਪੁਰ ਦੇ ਕਿਸਾਨ ਕਸ਼ਮੀਰ ਸਿੰਘ ਨੇ ਉਨ੍ਹਾਂ ਨੇ ਨੇੜਲੇ ਪਿੰਡ ਕੌਲੀ ਤੋਂ ਲੋਕਲ ਲੇਬਰ ਤੋਂ ਕਣਕ ਦੀ ਕਟਾਈ ਸ਼ੁਰੂ ਕਰਵਾ ਦਿੱਤੀ ਹੈ ਤੇ ਕਟਾਈ ਦਾ ਖਰਚਾ 5 ਹਜਾਰ ਰੁਪਏ ਪ੍ਰਤੀ ਏਕੜ ਦਿੱਤਾ ਜਾਵੇਗਾ। ਕਣਕ ਦੀ ਗਹਾਈ ਦੇ ਭਾਂਵੇ ਟਰੈਕਟਰ ਤੇ ਹੜੰਬਾ ਥਰੈਸ਼ਰ ਉਨ੍ਹਾਂ ਦੇ ਘਰ ਦਾ ਹੈ ਪਰ ਕਣਕ ਦੀਆਂ ਭਰੀਆਂ ਦੀ ਢੋਆ-ਢੁਆਈ ਦੇ ਲਈ 1200 ਰੁਪਏ ਲੇਬਰ ਨੂੰ ਵੱਖਰੇ ਦੇਣੇ ਪੈਣਗੇ। ਉਨ੍ਹਾਂ ਵੱਲੋਂ ਲੇਬਰ ਨੂੰ ਕੋਰੋਨਾ ਵਾਇਰਸ ਕਾਰਣ ਸਮਾਜਿਕ ਦੂਰੀ ਬਣਾ ਕੇ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਹੋਈਆਂ ਹਨ। ਇਕ ਪਾਸੇ ਰੋਜਾਨਾਂ ਖਰਾਬ ਹੋ ਰਹੇ ਮੌਸਮ ਕਾਰਣ ਕਣਕ ਪੱਕੀ ਕਣਕ ਦੇ ਖਰਾਬ ਹੋਣ ਦਾ ਖਦਸਾ ਹੈ। ਕਿਸਾਨ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕਣਕ ਦੀ ਫਸਲ ਉਤੇ ਪੀਲੀ ਕੁੰਗੀ ਦੀ ਮਾਰ ਪੈਣ ਕਾਰਣ ਇਸ ਵਾਰ ਕਣਕ ਦਾ ਝਾੜ ਘੱਟ ਨਿਕਲਣ ਦੇ ਅਸਾਰ ਹਨ। ਭਾਵੇਂ ਉਨ੍ਹਾਂ ਵੱਲੋਂ ਰਾਜਪੁਰਾ ਅਨਾਜ ਮੰਡੀ ਵਿੱਚ 70 ਨੰਬਰ ਦੁਕਾਨ ਦੇ ਆੜਤੀ ਰਾਕੇਸ਼ ਕੁਕਰੇਜ਼ਾ ਨੂੰ ਕਣਕ ਦੀ ਸ਼ੁਰੂ ਕੀਤੀ ਵਾਢੀ ਅਤੇ ਕਣਕ ਦੀ ਫਸਲ ਵੇਚਣ ਦੇ ਲਈ ਸੰਦੇਸ਼ ਦੇ ਦਿੱਤਾ ਹੈ, ਪਰ ਅਨਾਜ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ 15 ਅਪ੍ਰੈਲ ਤੋਂ ਸ਼ੁਰੂ ਹੋਣੀ ਹੈ।

Posted By: Tejinder Thind