ਜਗਨਾਰ ਸਿੰਘ ਦੁੱਲਦੀ, ਨਾਭਾ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਭਾਜਪਾ ਆਗੂ ਸੁਰਿੰਦਰ ਗਰਗ ਦੀ ਰਿਹਾਇਸ਼ ਮੂਹਰੇ ਲਾਇਆ ਧਰਨਾ ਜਿਥੇ 42ਵੇਂ ਦਿਨ ਜਾਰੀ ਰਿਹਾ। ਕਿਸਾਨਾਂ ਨੇ 26 ਨਵੰਬਰ ਨੂੰ ਦਿੱਲੀ ਜਾਣ ਲਈ ਰਸਤਾ ਰੋਕਣ ਦੇ ਵਿਰੁੱਧ ਜਥੇਬੰਦੀ ਵਲੋਂ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ। ਰੋਸ ਮੁਜ਼ਾਹਰੇ ਦੀ ਅਗਵਾਈ ਭਾਕਿਯੂ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੂੰਗਾਂ ਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਸਾਲੂਵਾਲ ਨੇ ਕੀਤੀ।

ਬਲਾਕ ਪ੍ਰਧਾਨ ਹਰਮੇਲ ਸਿੰਘ ਤੂੰਗਾਂ ਅਤੇ ਜਸਵਿੰਦਰ ਸਿੰਘ ਸਾਲੂਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਡੱਬਵਾਲੀ ਕੋਲ ਹਰਿਆਣਾ ਦੀ ਖੱਟੜ ਸਰਕਾਰ ਨੇ ਟੋਲ ਪਲਾਜੇ ਤੋਂ ਕਿਸਾਨਾਂ ਨੂੰ ਚੁੱਕ ਕੇ ਉਨ੍ਹਾਂ ਤੇ ਧੱਕੇ ਨਾਲ ਪਰਚੇ ਦਰਜ ਕੀਤੇ ਗਏ ਹਨ, ਜੋ ਕਿ ਨਿਖੇਧੀਯੋਗ ਹਨ। ਬਲਾਕ ਪ੍ਰਧਾਨ ਨੇ ਕਿਹਾ ਕਿ ਸਮੁੱਚੀਆਂ ਕਿਸਾਨ ਜਥੇਬੰਦੀਆ ਘੱਟੋ ਘੱਟ ਛੇ ਮਹੀਨੇ ਦਾ ਰਾਸ਼ਨ ਨਾਲ ਲੈ ਕੇ ਜਾ ਰਹੀਆਂ ਹਨ ਤੇ ਜੇ ਫੇਰ ਵੀ ਕਿਸੇ ਤਰ੍ਹਾਂ ਦੀ ਕੋਈ ਘਾਟ ਮਹਿਸੂਸ ਹੋਈ ਤਾਂ ਧਰਨਾਕਾਰੀ ਕਿਸਾਨਾਂ ਲਈ ਰਾਸ਼ਨ ਮੁਹੱਈਆ ਕਰਵਾਉਣਗੇ। ਇਸ ਮੌਕੇ ਸਰਬਜੀਤ ਕੌਰ ਕਕਰਾਲਾ, ਨਰਿੰਦਰ ਕੌਰ ਧੰਗੇੜਾ, ਅਮਰਜੀਤ ਕੌਰ, ਲਾਭ ਕੌਰ, ਰਣਜੀਤ ਕੌਰ, ਕਰਨੈਲ ਸਿੰਘ, ਦਲਬਾਰਾ ਸਿੰਘ, ਮੱਘਰ ਸਿੰਘ, ਮੋਹਨ ਸਿੰਘ, ਕੇਸਰ ਸਿੰਘ, ਦਰਸਨ ਸਿੰਘ ਬਿਨਾਹੇੜੀ, ਅਮਰੀਕ ਸਿੰਘ ਸਾਲੂਵਾਲ, ਸੁਖਵਿੰਦਰ ਸਿੰਘ ਗਦਾਈਆ, ਹਰਵਿੰਦਰ ਕੌਰ, ਰਾਜਵੰਤ ਕੌਰ ਆਦਿ ਹਾਜ਼ਰ ਸਨ।