ਭੁਪਿੰਦਰਜੀਤ ਮੌਲਵੀਵਾਲਾ, ਪਾਤੜਾਂ : ਪਿੰਡ ਜੋਗੇਵਾਲਾ ਗੁਲਾਹੜ ਅਤੇ ਨਾਈਵਾਲਾ ਦੀਆਂ ਨੀਵੀਆਂ ਥਾਂਵਾਂ ਬਰਸਾਤਾਂ ਦੇ ਭਰੇ ਪਾਣੀ ਕਾਰਨ ਡੁੱਬੀਆਂ ਫ਼ਸਲਾਂ ਨੂੰ ਬਚਾਉਣ ਲਈ ਪਾਣੀ ਦੀ ਨਿਕਾਸੀ ਕਰਵਾਉਣ ਦੀ ਮੰਗ ਨੂੰ ਲੈ ਕੇ ਉਕਤ ਪਿੰਡਾਂ ਦੇ ਲੋਕਾਂ ਵੱਲੋਂ ਅੱਜ ਫੇਰ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਜਾਮ ਕੀਤਾ ਗਿਆ। ਕਈ ਘੰਟਿਆਂ ਦੇ ਜਾਣ ਮਗਰੋਂ ਤਹਿਸੀਲਦਾਰ ਹਰਮਿੰਦਰ ਸਿੰਘ ਗਿੱਲ ਵੱਲੋਂ ਪਾਣੀ ਦੀ ਨਿਕਾਸੀ ਲਈ ਯੋਗ ਥਾਂ ਤੋ ਬਨਾ ਵਢਵਾ ਤੇ ਪੰਜਾਬ ਸਰਕਾਰ ਨੂੰ ਡਰੇਨ ਲਈ ਨਿਕਾਸੀ ਲਈ ਡੇ੍ਨ ਬਣਾਉਣ ਦਾ ਕੇਸ ਬਣਾ ਕੇ ਭੇਜਣ ਦੇ ਦਿੱਤੇ ਭਰੋਸੇ ਮਗਰੋਂ ਕਿਸਾਨਾਂ ਨੇ ਜਾਮ ਖੋਲ੍ਹ ਕੇ ਆਵਾਜਾਈ ਬਹਾਲ ਕੀਤੀ।

ਕਿਸਾਨਾਂ ਨੇ ਪ੍ਰਸ਼ਾਸਨ ਉੱਤੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਪਾਣੀ ਦੀ ਨਿਕਾਸੀ ਕਰਵਾਉਣ ਵਿੱਚ ਨਾਕਾਮ ਰਿਹਾ ਹੈ ਅੱਜ ਉਨਾਂ੍ਹ ਨੂੰ ਰੋਸ ਵਜੋਂ ਮੁੜ ਤੋਂ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਜਾਮ ਲਾਉਣਾ ਪਿਆ ਹੈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਗੁਲਾਹੜ ਜੋਗੇਵਾਲਾ ਸੜਕ ਉੱਤੇ ਦੱਬੀਆਂ ਪੁਲੀਆਂ ਸਾਹਮਣੇ ਬਣਾਇਆ ਗਿਆ ਬੰਨ੍ਹ ਖੁਲ੍ਹਵਾਉਣ ਦੇ ਨਾਲ ਨਾਲ ਪਾਣੀ ਦੀ ਨਿਕਾਸੀ ਡਰੇਨ ਦਾ ਨਿਰਮਾਣ ਕਰਵਾਇਆ ਜਾਵੇ। ਇਸੇ ਦੌਰਾਨ ਬੰਨ੍ਹ ਲਗਾਈ ਬੈਠੇ ਕੁੱਝ ਕਿਸਾਨਾਂ ਨੇ ਦੱਸਿਆ ਕਿ ਪਿੱਛੇ ਜਮਾਂ੍ਹ ਹੋਇਆ ਪਾਣੀ ਇਕਦਮ ਆ ਜਾਣ ਕਾਰਨ ਉਨਾਂ੍ਹ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਵੇਗਾ। ਪ੍ਰਸ਼ਾਸਨ ਦੇ ਕਹਿਣ ਤੇ ਉਨਾਂ੍ਹ ਬੰਨ੍ਹ ਦਾ ਕੁਝ ਹਿੱਸਾ ਖੋਲ੍ਹ ਦਿੱੱਤਾ ਹੈ ਜਿਸ ਨਾਲ ਪਾਣੀ ਦੀ ਨਿਕਾਸੀ ਹੋ ਰਹੀ ਹੈ।

ਇਸ ਮੌਕੇ ਉੱਤੇ ਪਹੁੰਚੇ ਤਹਿਸੀਲਦਾਰ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਹੈ ਕਿ ਲੋਕਾਂ ਦੀ ਮੰਗ ਅਨੁਸਾਰ ਦੱਬੀਆਂ ਪੁਲੀਆਂ ਨੂੰ ਖੁਲ੍ਹਵਾਉਣ ਮਗਰੋਂ ਬੰਨ੍ਹ ਖੁਲ੍ਹਵਾ ਕੇ ਪਾਣੀ ਦੀ ਨਿਕਾਸੀ ਸ਼ੁਰੂ ਕਰਵਾ ਦਿੱਤੀ ਗਈ ਹੈ। ਉਨਾਂ੍ਹ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਹੈ ਕਿ ਪਾਣੀ ਦੀ ਨਿਕਾਸੀ ਲਈ ਯੋਗ ਪ੍ਰਬੰਧ ਕਰਨ ਦੇ ਨਾਲ ਨਾਲ ਡਰੇਨ ਦਾ ਕੇਸ ਬਣਾ ਕੇ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ।