ਅਸ਼ਵਿੰਦਰ ਸਿੰਘ, ਬਨੂੜ

ਇਲਾਕੇ 'ਚ ਹੋਈ ਬੇਮੌਸਮੀ ਬਰਸਾਤ ਤੇ ਚੱਲੀਆਂ ਤੇਜ਼ ਰਫ਼ਤਾਰ ਹਵਾਵਾਂ ਨਾਲ ਜਿਥੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਕਣਕ ਦੀ ਫ਼ਸਲ ਧਰਤੀ 'ਤੇ ਵਿਛਣ ਕਾਰਨ ਕਣਕ ਉਤਪਾਦਕ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ, ਉਥੇ ਹੀ ਅੱਜ ਦੁਪਹਿਰ ਵੇਲੇ ਸ਼ੁਰੂ ਹੋਈ ਭਾਰੀ ਤੇਜ਼ ਬਰਸਾਤ ਨੇ ਸਬਜ਼ੀ ਉਤਪਾਦਕ ਕਿਸਾਨਾਂ ਦੇ ਸੁਪਨਿਆਂ ਤੇ ਪਾਣੀ ਫੇਰ ਦਿੱਤਾ ਹੈ। ਬਨੂੜ ਇਲਾਕਾ ਜੋ ਕਿ ਸਬਜ਼ੀਆਂ ਦੇ ਹੱਬ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਇਲਾਕੇ ਦੇ ਜ਼ਿਆਦਾਤਰ ਕਿਸਾਨ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ।

ਇਸ ਬੇਮੌਸਮੀ ਬਰਸਾਤ ਬਾਰੇ ਗੱਲਬਾਤ ਕਰਦਿਆਂ ਸਬਜੀ ਉਤਪਾਦਨ ਕਿਸਾਨ ਪਰਮਜੀਤ ਸਿੰਘ ਸਾਬਕਾ ਸਰਪੰਚ ਜੰਗਪੁਰਾ, ਗੁਰਪ੍ਰਰੀਤ ਸਿੰਘ ਬੂਟਾ ਸਿੰਘ ਵਾਲਾ, ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਕਰਾਲਾ, ਕੇਸਰ ਸਿੰਘ, ਸਰਪੰਚ ਰਾਜੂ ਮਠਿਆੜਾ, ਸੈਲੀ ਿਝਊਰਮਾਜਰਾ, ਲਵਲੀ ਅਬਰਾਵਾ, ਹੈਪੀ ਕਨੌੜ, ਸਰਵਣ ਸਿੰਘ, ਜਸਵੀਰ ਸਿੰਘ ਖਲੌਰ ਤੋਂ ਇਲਾਵਾ ਹੋਰ ਕਿਸਾਨਾਂ ਨੇ ਦੱਸਿਆ ਕਿ ਬੀਤੇ ਦਿਨੀਂ ਹੋਈ ਬਰਸਾਤ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਜਿਥੇ ਕਣਕ ਦੀ ਫਸਲ ਧਰਤੀ ਤੇ ਵਿਛਣ ਕਾਰਨ ਭਾਰੀ ਨੁਕਸਾਨ ਹੋਇਆ ਹੈ, ਉਥੇ ਹੀ ਮੰਗਲਵਾਰ ਦੁਪਹਿਰ ਵੇਲੇ ਸ਼ੁਰੂ ਹੋਇਆ ਭਾਰੀ ਮੀਂਹ ਜੋ ਕਿ ਖ਼ਬਰ ਲਿਖੇ ਜਾਣ ਤਕ ਜਾਰੀ ਹੈ। ਇਸ ਨਾਲ ਕਿਸਾਨਾਂ ਦੀ ਲਗਾਈ ਗਈ ਮਿਰਚਾਂ, ਖੀਰਾ, ਤਰਬੂਜ਼, ਚੱਪਣ ਕੱਦੂ, ਖਰਬੂਜਾ, ਭਿੰਡੀਆ ਤੋਂ ਇਲਾਵਾ ਪਸ਼ੂਆਂ ਦੇ ਚਾਰੇ ਲਈ ਬੀਜੇ ਗਏ ਚਾਰੇ ਦੇ ਨਾਲ ਨਾਲ ਮੱਕੀ ਦੀ ਫ਼ਸਲ ਵੀ ਨੁਕਸਾਨੀ ਗਈ ਹੈ। ਜਿਸ ਕਾਰਨ ਸਬਜ਼ੀ ਉਤਪਾਦਕ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਵੇਗਾ। ਪੈ ਰਹੀ ਬਾਰਸ਼ ਵਿਚ ਹੀ ਕਿਸਾਨ ਆਪਣੀ ਫ਼ਸਲ ਨੂੰ ਬਚਾਉਣ ਲਈ ਫ਼ਸਲਾਂ ਵਿੱਚੋ ਪਾਣੀ ਬਾਹਰ ਕੱਢ ਰਹੇ ਹਨ ਤਾਂ ਕਿ ਉਹ ਆਪਣੀ ਫ਼ਸਲ ਨੂੰ ਬਚਾ ਸਕਣ। ਇਸ ਤੋਂ ਇਲਾਵਾ ਇਲਾਕੇ ਵਿੱਚ ਹੋ ਰਹੀ ਭਾਰੀ ਬਰਸਾਤ ਕਾਰਨ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ ਸ਼ਹਿਰ ਦੀਆਂ ਸੜਕਾਂ ਲਪਾ ਲੱਪ ਪਾਣੀ ਨਾਲ ਭਰ ਗਈਆਂ ਹਨ। ਸ਼ਹਿਰ ਦੇ ਮੁੱਖ ਲਾਂਘੇ ਨਗਰ ਕੌਂਸਲ ਰੋੜ ਅਤੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਲਗਦੀ ਸੜਕ ਪੂਰੀ ਤਰਾਂ ਪਾਣੀ ਨਾਲ ਭਰ ਜਾਣ ਕਾਰਨ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਭਾਰੀ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਤੇ ਰਾਹਗਿਰਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਬਰਸਾਤੀ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਕਰਨ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਹਰ ਵਾਰ ਇਹ ਦਾਅਵੇ ਹਵਾ ਹਵਾਈ ਹੋ ਕੇ ਨਿਕਲ ਜਾਂਦੇ ਹਨ।

ਦੁਕਾਨਦਾਰ ਪਰਮਜੀਤ ਸਿੰਘ ਬਿੱਲੂ, ਸੈਂਟੀ ਵਰਮਾ, ਰਜੇਸ਼ ਬਾਂਸਲ, ਸਤਪਾਲ, ਇੰਦਰਜੀਤ ਕਾਲਰਾ, ਤੇਜਿੰਦਰ ਸਿੰਘ ਫਤਿਹ, ਸੰਦੀਪ ਸਿੰਗਲਾ, ਗੁਰਵੀਰ ਸਿੰਘ, ਰਿੰਕੂ ਬਾਂਸਲ ਨੇ ਕਿਹਾਕਿ ਪਿਛਲੀ ਸਰਕਾਰ ਸਮੇਂ ਹਲਕਾ ਵਿਧਾਇਕ ਨੇ ਇਸ ਬਰਸਾਤੀ ਪਾਣੀ ਦੀ ਨਿਕਾਸੀ ਲਈ 35 ਲੱਖ ਦੇ ਪੋ੍ਜੈਕਟ ਦਾ ਨੀਂਹ ਪੱਥਰ ਰੱਖਿਆ ਸੀ ਪਰ ਅੱਜ ਤੱਕ ਉਸ ਪੋ੍ਜੈਕਟ ਦਾ ਕੰਮ ਸ਼ੁਰੂ ਨਹੀਂ ਹੋਇਆ। ਜਿਸ ਕਾਰਨ ਬਰਸਾਤਾਂ ਦੇ ਦਿਨਾਂ ਵਿਚ ਦੁਕਾਨਦਾਰਾਂ ਤੇ ਰਾਹਗਿਰਾਂ ਨੂੰ ਸੜਕਾਂ ਤੇ ਭਰੇ ਪਾਣੀ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਤੇ ਡੁਕਾਨਦਾਰਾਂ ਨੇ ਹਲਕਾ ਵਿਧਾਇਕ ਅਤੇ ਕੌਂਸਲ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਰਸਾਤ ਦੇ ਦਿਨਾਂ ਵਿਚ ਝੀਲ ਦਾ ਰੂਪ ਧਾਰਨ ਕਰਦੀਆਂ ਇਨਾਂ ਸੜਕਾਂ ਤੇ ਨਿਕਾਸੀ ਪਾਣੀ ਦਾ ਯੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਦੁਕਾਨਦਾਰ ਤੇ ਰਾਹਗਿਰ ਸੁੱਖ ਦਾ ਸਾਹ ਲੈ ਸਕਣ।