ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ :

ਅਮਲੋਹ ਪੁਲਿਸ ਵਲੋਂ ਦਾਜ ਮੰਗਣ ਵਾਲੇ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੋਨੀਆ ਰਾਣੀ ਵਾਸੀ ਵਾਰਡ ਨੰਬਰ 10 ਅਮਲੋਹ ਨੇ ਦੱਸਿਆ ਕਿ ਉਸ ਦਾ ਵਿਆਹ 25 ਅਕਤੂਬਰ 2016 ਨੂੰੂ ਮੋਹਿਤ ਭੱਲਾ ਵਾਸੀ ਖੰਨਾ ਨਾਲ ਹੋਇਆ ਸੀ ਅਤੇ ਉਸ ਦੇ ਮਾਪਿਆਂ ਨੇ ਵਿੱਤ ਮੁਤਾਬਕ ਦਾਜ ਦਿੱਤਾ ਸੀ ਪਰ ਵਿਆਹ ਤੋਂ ਬਾਅਦ ਉੁਸ ਦਾ ਸਹੁਰਾ ਪਰਿਵਾਰ ਹੋਰ ਦਾਜ ਦਹੇਜ ਲਿਆਉਣ ਲਈ ਤੰਗ ਕਰਨ ਲੱਗ ਗਿਆ। ਫੇਰ ਉਸ ਨੂੰ ਸਹੁਰਾ ਪਰਿਵਾਰ ਨੇ ਘਰੋਂ ਕੱਢ ਦਿੱਤਾ। ਪੁਲਿਸ ਨੇ ਜਾਂਚ ਮਗਰੋਂ ਸੋਨੀਆ ਦੇ ਪਤੀ ਮੋਹਿਤ ਭੱਲਾ, ਸਹੁਰਾ ਰਾਕੇਸ਼ ਕੁਮਾਰ, ਸੁਨੀਤਾ ਰਾਣੀ ਅਤੇ ਅੰਜੂ ਬਾਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।