ਪੱਤਰ ਪ੫ੇਰਕ, ਫ਼ਤਹਿਗੜ੍ਹ ਸਾਹਿਬ : ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਨੂੰ ਕੇਂਦਰ ਸਰਕਾਰ ਦੀਆਂ ਵੱਖ ਵੱਖ ਪ੫ੀਖਿਆਵਾਂ ਕਰਵਾਉਣ ਲਈ ਟੈਸਟ ਕੇਂਦਰ ਵਜੋਂ ਚੁਣਿਆ ਗਿਆ। ਆਨਲਾਈਨ ਰੇਲਵੇ ਭਰਤੀ ਪ੫ੀਖਿਆ 12 ਜਨਵਰੀ ਤੋਂ 15 ਫਰਵਰੀ 2019 ਤੱਕ ਵੱਖ-ਵੱਖ ਟਰੇਡਾਂ ਵਿਚ ਭਰਤੀ ਲਈ ਕਾਲਜ ਵਿਚ ਕਰਵਾਈ ਜਾਵੇਗੀ। ਕਾਲਜ ਦੇ ਪਿ੫ੰਸੀਪਲ ਮੇਜਰ ਜਨਰਲ ਡਾ. ਜੀਐੱਸ ਲਾਂਬਾ ਨੇ ਇਸ ਪ੫ਾਪਤੀ ਲਈ ਪ੫ਸੰਨਤਾ ਅਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਸ ਖੇਤਰ ਲਈ ਪਹਿਲੀ ਵਾਰ ਅਜਿਹੇ ਟੈਸਟ ਕਰਵਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਆਰਿੰਗ ਕਾਲਜ ਨੂੰ ਅਧਿਕਾਰਤ ਟੈਸਟ ਕੇਂਦਰ ਬਣਾਇਆ ਗਿਆ ਹੈ। ਅਜਿਹੀਆਂ ਪ੫ਾਪਤੀਆਂ ਕਾਲਜ ਦੇ ਵੱਡੇ ਬੁਨਿਆਦੀ ਢਾਂਚੇ ਅਤੇ ਸਾਰੇ ਮੈਂਬਰਾਂ ਵਲੋਂ ਸਖ਼ਤ ਮਿਹਨਤ ਦੇ ਕਾਰਨ ਹਨ। ਉਨ੍ਹਾਂ ਸੰਭਾਵਿਤ ਟੈਸਟਾਂ ਲਈ ਕੀਤੇ ਗਏ ਪ੫ਬੰਧਾਂ 'ਤੇ ਸੰਪੂਰਨ ਸੰਤੁਸ਼ਟੀ ਪ੫ਗਟ ਕੀਤੀ ਅਤੇ ਸਾਰੇ ਮੈਂਬਰਾਂ ਨੂੰ ਸਖ਼ਤ ਮਿਹਨਤ ਲਈ ਵਧਾਈ ਦਿੱਤੀ।