ਪੱਤਰ ਪੇ੍ਰਰਕ, ਪਟਿਆਲਾ : ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਦੇ ਸੂਬਾ ਪ੍ਰਧਾਨ ਕਮਲ ਠਾਕੁਰ ਦੀ ਅਗਵਾਈ ਹੇਠ ਫੁਹਾਰਾ ਚੌਕ ਵਿਖੇ ਚੌਕ ਜਾਮ ਕਰਕੇ ਕਾਂਗਰਸ ਸਰਕਾਰ ਖਿਲਾਫ ਲਗਾਤਾਰ ਚਾਰ ਘੰਟੇ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਆਗੂ ਕਮਲ ਠਾਕੁਰ ਨੇ ਦੱਸਿਆ ਕਿ ਸਰਕਾਰ ਵੱਲੋਂ ਈਟੀਟੀ 6505 ਕਾਡਰ ਦੀਆਂ ਮੰਗਾਂ ਨੂੰ ਮੰਨਣ ਤੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ ਜਿਸ ਕਾਰਨ ਈਟੀਟੀ ਅਧਿਆਪਕਾਂ ਨੂੰ ਬਹੁਤ ਸਾਰੀਆਂ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ੍ਹ ਦੱਸਿਆ ਕਿ 4500 ਭਰਤੀ 'ਚ ਲਗਭਗ 5 ਸਾਲਾਂ ਤੋਂ ਕੰਮ ਕਰ ਰਹੇ 180 ਅਧਿਆਪਕਾਂ ਨਾਲ ਧੱਕਾ ਕਰਦਿਆਂ ਉਨਾਂ੍ਹ ਦੀ ਪਿਛਲੀ ਸਰਵਿਸ ਨੂੰ ਖ਼ਤਮ ਕਰਕੇ ਦੁਬਾਰਾ ਤੋਂ ਜਬਰੀ ਨਵੇਂ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਜਿਸ ਕਾਰਨ ਉਨਾਂ੍ਹ ਨੂੰ ਦੁਬਾਰਾ ਤੋਂ ਤਿੰਨ ਸਾਲ ਦੇ ਪੋ੍ਬੇਸ਼ਨ ਪੀਰੀਅਡ 'ਚੋਂ ਲੰਘਣਾ ਪਵੇਗਾ। ਇਸ ਸਮੇਂ ਦੌਰਾਨ ਇਨਾਂ੍ਹ ਅਧਿਆਪਕਾਂ ਨੂੰ ਬੇਸਿਕ ਪੇਅ ਦਿੱਤੀ ਜਾਵੇਗੀ ਜਦੋਂ ਕਿ ਇਹ ਅਧਿਆਪਕ ਪਹਿਲਾਂ ਹੀ ਪੋ੍ਬੇਸ਼ਨ ਪੀਰੀਅਡ ਕਲੀਅਰ ਕਰ ਚੁੱਕੇ ਹਨ ਤੇ ਪੂਰੇ ਗੇ੍ਡ ਮੁਤਾਬਕ ਤਨਖਾਹ ਲੈ ਰਹੇ ਸਨ। ਪ੍ਰਦਰਸ਼ਨ ਦੌਰਾਨ ਪਟਿਆਲਾ ਪ੍ਰਸ਼ਾਸਨ ਵੱਲੋਂ ਯੂਨੀਅਨ ਦੇ ਨੁਮਾਇੰਦਿਆਂ ਨੂੰ ਲਿਖਤੀ ਰੂਪ 'ਚ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨਾਲ 24 ਸਤੰਬਰ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਮੀਟਿੰਗ ਵਿਚ ਅਧਿਆਪਕਾਂ ਦੇ ਮਸਲੇ ਹੱਲ ਨਹੀਂ ਹੁੰਦੇ ਤਾਂ 25 ਸਤੰਬਰ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕਰਦਿਆਂ ਮੋਤੀ ਮਹਿਲ ਦਾ ਿਘਰਾਓ ਕੀਤਾ ਜਾਵੇਗਾ।