ਪੱਤਰ ਪ੫ੇਰਕ,ਫ਼ਤਹਿਗੜ੍ਹ ਸਾਹਿਬ : ਪੰਜਾਬ ਸਟੇਟ ਕਰਮਚਾਰੀ ਦਲ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਜਿਲ੍ਹਾ ਪ੫ਧਾਨ ਸੁੱਚਾ ਸਿੰਘ ਰੈਲੋਂ ਅਤੇ ਪੀਡਬਲਯੂਡੀ ਇੰਪਲਾਈਜ਼ ਯੂਨੀਅਨ ਪ੫ਧਾਨ ਇੰਦਰ ਸਿੰਘ ਰਾਏਪੁਰ ਦੀ ਪ੫ਧਾਨਗੀ ਹੇਠ ਹੋਈ। ਮੀਟਿੰਗ ਵਿਚ ਵੱਖ-ਵੱਖ ਮੁੱਦਿਆਂ ਅਤੇ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਦੌਰਾਨ ਪ੫ਧਾਨ ਰੈਲੋਂ ਅਤੇ ਰਾਏਪੁਰ ਨੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਕੱਚੇ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ 'ਤੇ ਪੱਕਾ ਕੀਤਾ ਜਾਵੇ,ਅਤੇ 1 ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਇਸ ਮੌਕੇ ਜਰਨਲ ਸਕੱਤਰ ਿਯਸ਼ਨ ਸਿੰਘ, ਖਜਾਨਚੀ ਗਰੀਬ ਸਿੰਘ ਮੈੜਾਂ, ਮੀਤ ਪ੫ਧਾਨ ਰਾਮ ਸਿੰਘ ਚੌਹਾਨ, ਜਰਨਲ ਸਕੱਤਰ ਹਰਵਿੰਦਰ ਸਿੰਘ, ਜਸਪਾਲ ਸਿੰਘ, ਸੁਖਜਿੰਦਰ ਸਿੰਘ, ਸੁਰਜੀਤ ਸਿੰਘ, ਮਹਿੰਦਰ ਚੀਮਾ, ਕੁਲਦੀਪ ਧੁੰਦਾ, ਸਰਬਜੀਤ, ਬਲਜਿੰਦਰ, ਰਾਜੂ ਆਦਿ ਮੌਜੂਦ ਸਨ।