ਪੱਤਰ ਪ੍ੇਰਕ, ਘਨੌਰ : ਘਨੌਰ ਦੇ ਨੇੜਲੇ ਪਿੰਡ ਮੰਡੌਲੀ ਵਿਖੇ ਗੁਰਦੇਵ ਸਿੰਘ ਤੇ ਅਮਰਜੀਤ ਸਿੰਘ ਮੰਡੌਲੀ ਦੀ ਅਗਵਾਈ ਹੇਠ ਭਗਵੰਤ ਮਾਨ ਵਲੋਂ ਚਲਾਏ ਪੰਜਾਬ ਬਿਜਲੀ ਅੰਦੋਲਨ ਤਹਿਤ ਬਿਜਲੀ ਦੇ ਆ ਰਹੇ ਵੱਧ ਬਿਲਾਂ ਤੋਂ ਸਤਾਏ ਲੋਕ ਇਕੱਠੇ ਹੋਏ। ਇਸ ਵਿਚ ਆਮ ਆਦਮੀ ਪਾਰਟੀ ਤੋ ਲਾਏ ਘਨੌਰ ਹਲਕਾ ਇੰਚਾਰਜ ਜਰਨੈਲ ਸਿੰਘ ਮੰਨੂ ਨੇ ਸ਼ਿਰਕਤ ਕਰਦਿਆਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਪਿੰਡ ਦੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਸਾਡੇ ਘਰਾਂ ਦੇ ਬਿਜਲੀ ਦੇ ਦੇ ਬਿੱਲ ਵੱਡੀ ਮਾਤਰਾ ਵਿੱਚ ਆ ਰਹੇ ਹਨ ਜ਼ੋ ਕਿ ਇੰਨੀ ਵੱਡੀ ਵੱਡੀ ਰਕਮਾਂ ਭਰਨ ਤੋਂ ਅਸਮਰਥ ਹੋਏ ਲੋਕਾਂ ਨੂੰ ਪ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੋਟੀ ਰਕਮ ਬਿਜਲੀ ਦਾ ਬਿੱਲ ਨਾ ਭਰ ਹੋਣ ਕਾਰਨ ਬਿਜਲੀ ਕੂਨੈਕਸ਼ਨ ਕੱਟਣ ਕਾਰਨ ਲੋਕ ਬੇਬੱਸ ਹਨ। ਇਸ ਮੌਕੇ ਇੰਚਾਰਜ ਜਰਨੈਲ ਮੰਨੂ ਨੇ ਦੱਸਿਆ ਕਿ ਪੰਜਾਬ ਸਰਕਾਰ ਕੋਲ ਬਿਜਲੀ ਪੈਦਾ ਕਰਨ ਦੇ ਆਪਣੇ ਵੱਡੇ ਸਾਧਨ ਸਰੋਤ ਹਨ। ਫਿਰ ਵੀ ਬਿਜਲੀ ਦੇ ਮੁੱਲ ਦੇਸ਼ ਦੇ ਕਰੀਬ ਸਾਰੇ ਸੂਬਿਆਂ ਨਾਲੋ ਪੰਜਾਬ ਵਿੱਚ ਵੱਧ ਅੌਸਤਨ 10 ਰੁਪਏ ਯੂਨਿਟ ਹਨ। ਦੂਜੇ ਪਾਸੇ ਦਿੱਲੀ ਸਰਕਾਰ ਕੋਲ ਆਪਣਾ ਕੋਈ ਸਾਧਨ ਸਰੋਤ ਨਹੀਂ ਹੈ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨਿੱਜੀ ਕੰਪਨੀਆਂ ਤੋਂ ਬਿਜਲੀ ਖਰੀਦ ਕੇ ਦਿੱਲੀ ਵਾਸੀਆਂ ਨੂੰ ਮੁਹੱਈਆ ਕਰਦੀ ਹੈ। ਫਿਰ ਵੀ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਦਿੱਲੀ 'ਚ ਬਿਜਲੀ ਦਰਾਂ ਘੱਟ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਕਈ ਪਿੰਡ ਹਨ ਜਿਨ੍ਹਾਂ 'ਚ ਗਰੀਬ ਲੋਕਾਂ ਦੇ ਬਿਜਲੀ ਦੇ ਬਿੱਲ ਵੱਧ ਆ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਭਗਵੰਤ ਮਾਨ ਵਲੋ ਪੰਜਾਬ ਬਿਜਲੀ ਅੰਦੋਲਨ ਮੁਹਿੰਮ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਕੀ ਸੂਬੇ ਦੇ ਲੋਕਾਂ ਨੂੰ ਹੱਦੋ ਵੱਧ ਮਹਿੰਗੀ ਬਿਜਲੀ ਦੀ ਮਾਰ ਤੋ ਰਾਹਤ ਦਿਉ। ਇਸ ਮੌਕੇ ਚੰਤਨ ਸਿੰਘ ਜੋੜੇਮਾਜਰਾ, ਤੇਜਵੀਰ ਮਹਿਤਾ, ਕੁਲਜਿੰਦਰ ਸਿੰਘ, ਗਗਨਦੀਪ ਚੱਢਾ, ਬਲਵਿੰਦਰ ਸਿੰਘ ਪੱਪੂ, ਗੁਰਦੇਵ ਸਿੰਘ ਮੰਡੌਲੀ, ਅਮਰਜੀਤ ਸਿੰਘ ਮੰਡੌਲੀ, ਜਨਕ ਰਾਜ ਭੱਦਕ, ਅਰਮ ਸਿੰਘ ਸੈਣੀ, ਹਰਿੰਦਰ ਕੌਰ, ਵੀਰਪਾਲ ਕੌਰ, ਪ੍ਰੀਤੀ ਮਲੋਹਤਰਾ, ਰਣਧੀਰ ਸਿੰਘ ਭੰਗੂ ਆਦਿ ਸਮੇਤ ਹੋਰ ਕਈ ਹਾਜ਼ਰ ਸਨ।