ਕੇਵਲ ਸਿੰਘ,ਅਮਲੋਹ

ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਭਾਈਚਾਰਕ ਸਾਂਝ ਬਰਕਰਾਰ ਰੱਖਦੇ ਹੋਏ ਪਿੰਡਾਂ ਦੇ ਵਿਕਾਸ ਕਾਰਜਾਂ ਤੇ ਸਮੱਸਿਆਵਾਂ ਨੂੰ ਹੱਲ ਕਰਨ ਨੂੰ ਤਰਜੀਹ ਦੇਣ। ਇਸ ਗੱਲ ਦਾ ਪ੫ਗਟਾਵਾ ਯੂਥ ਅਕਾਲੀ ਦਲ ਮਾਲਵਾ ਜੋਨ-3 ਦੇ ਪ੫ਧਾਨ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੫ੀਤ ਸਿੰਘ ਰਾਜੂ ਖੰਨਾ ਨੇ ਹਲਕੇ ਦੇ ਪਿੰਡ ਅੰਨੀਆ ਵਿਖੇ ਸਰਬਸੰਮਤੀ ਨਾਲ ਬਣੀ ਪੰਚਾਇਤ ਦਾ ਸਨਮਾਨ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਗ੫ਾਂਟ ਜੋ ਦੇਣ ਦਾ ਐਲਾਨ ਕੀਤਾ ਗਿਆ ਹੈ,ਉਹ ਗ੫ਾਂਟ ਪੰਚਾਇਤਾਂ ਨੂੰ ਜਲਦ ਦਿੱਤੀ ਜਾਵੇ ਤਾਂ ਜੋ ਪੰਚਾਇਤਾਂ ਬਿਨਾਂ ਕਿਸੇ ਪਾਰਟੀ ਤੇ ਭੇਦਭਾਵ ਤੋਂ ਉੱਪਰ ਉੱਠ ਕੇ ਵਿਕਾਸ ਕਾਰਜ ਕਰ ਸਕਣ। ਰਾਜੂ ਖੰਨਾ ਨੇ ਪਿੰਡ ਅੰਨੀਆ ਦੇ ਵਾਸੀਆਂ ਦਾ ਨੂੰ ਜਿਥੇ ਸਰਬਸੰਮਤੀ ਨਾਲ ਪੰਚਾਇਤ ਬਣਾਉਣ 'ਤੇ ਵਧਾਈ ਦਿੱਤੀ ਉੱਥੇ ਉਨ੍ਹਾਂ ਨਵੀਂ ਚੁਣੀ ਪੰਚਾਇਤ 'ਤੇ ਭਰੋਸਾ ਪ੫ਗਟ ਕਰਦੇ ਹੋਏ ਕਿਹਾ ਕਿ ਉਹ ਪਿੰਡ ਵਾਸੀਆਂ ਦੀਆਂ ਆਸਾਂ ਤੇ ਉਮੀਦਾਂ 'ਤੇ ਖਰਾ ਉੱਤਰਦੇ ਹੋਏ ਪਿੰਡ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਣਗੇ। ਸਰਬਸੰਮਤੀ ਨਾਲ ਚੁਣੀ ਪੰਚਾਇਤ ਦਾ ਰਾਜੂ ਖੰਨਾ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਰਬੰਸ ਸਿੰਘ ਬਡਾਲੀ, ਸੀਨੀਅਰ ਯੂਥ ਆਗੂ ਇਕਬਾਲ ਸਿੰਘ ਰਾਏ, ਸਰਪੰਚ ਸਮਸੇਰ ਸਿੰਘ ਸਹੋਤਾ, ਪੰਚ ਪ੫ਗਟ ਸਿੰਘ,ਪੰਚ ਸੱਜਣ ਸਿੰਘ, ਪੰਚ ਕੇਵਲ ਸਿੰਘ, ਪੰਚ ਬਬਲੀ ਕੌਰ, ਪੰਚ ਕਿਰਨਜੀਤ ਕੌਰ, ਜੋਗਾ ਸਿੰਘ, ਬਲਜਿੰਦਰ ਸਿੰਘ, ਜਸਵੰਤ ਸਿੰਘ, ਗੁਰਮੀਤ ਸੁਹਾਣ, ਮੰਗਤ ਸਿੰਘ, ਲਾਲ ਸਿੰਘ ਅੰਨੀਆ, ਮੇਜਰ ਸਿੰਘ, ਕਰਮ ਸਿੰਘ, ਅਮਰਜੀਤ ਸਿੰਘ, ਬਹਾਦਰ ਸਿੰਘ, ਨਛੱਤਰ ਸਿੰਘ, ਸੋਹਣ ਲਾਲ ਨੰਬਰਦਾਰ, ਮਲਕੀਤ ਸਿੰਘ ਰਾਏ, ਰਾਜਵੀਰ ਸਿੰਘ ਨੰਬਰਦਾਰ, ਬਲਜੀਤ ਸਿੰਘ ਸਾਬਕਾ ਸਰਪੰਚ, ਪੀਏ ਧਰਮਪਾਲ ਭੜੀ ਆਦਿ ਮੌਜੂਦ ਸਨ।