ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ :

ਬੱਚਿਆਂ ਨੂੰ ਪ੍ਰਤੱਖ ਹਕੀਕਤਾਂ ਦਿਖਾ ਕੇ ਸਿੱਖਿਆ ਦਿੱਤੀ ਜਾਵੇ ਤਾਂ ਉਹ ਜ਼ਿਆਦਾ ਅਸਰਦਾਰ ਹੁੰਦੀ ਹੈ, ਕਿੳਂੁਕਿ ਬੱਚੇ ਦਿਲਚਸਪੀ ਨਾਲ ਭਰਪੂਰ ਸੈਰ ਸਪਾਟਿਆਂ ਦੇ ਜ਼ਰੀਏ ਨਾਲ ਜਲਦੀ ਸਿੱਖ ਜਾਂਦੇ ਹਨ। ਇਹ ਪ੍ਰਗਟਾਵਾ ਲਾਰੈਂਸ ਗਲੋਬਲ ਸਕੂਲ ਫ਼ਤਹਿਗੜ੍ਹ ਸਾਹਿਬ ਦੀ ਪਿ੍ਰੰਸੀਪਲ ਪੱਲਵੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਨਾਭਾ ਦੇ ਗੈਰੀ ਫਾਰਮ ਦਾ ਟੂਰ ਕਰਵਉਣ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਇਸ ਟੂਰ ਰਾਹੀਂ ਆਪਣੇ ਮਨਾਂ ਨੂੰ ਕਿਤਾਬੀ ਗਿਆਨ ਤੋਂ ਥੋੜ੍ਹਾ ਹਟ ਕੇ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ ਅਤੇ ਪੇਂਡੂ ਜਿੰਦਗੀ ਦੀ ਅਸਲੀਅਤ ਨੂੰ ਪ੍ਰਤੱਖ ਵੇਖਿਆ। ਵਿਦਿਆਰਥੀਆਂ ਨੂੰ ਵੱਖੋ-ਵੱਖਰੀਆਂ ਕਿਰਿਆਵਾਂ ਵਿਚ ਸ਼ਾਮਿਲ ਕੀਤਾ ਗਿਆ, ਜਿਵੇਂ ਕਿ ਟਰੈਕਟਰ ਦੀ ਸਵਾਰੀ, ਮੌਸਮੀ ਫਲਾਂ ਨਾਲ ਭਰਪੂਰ ਰੱੁਖਾਂ ਦਾ ਪ੍ਰਦਰਸ਼ਨ, ਪੰਜਾਬ ਦੀਆਂ ਰੰਗੀਨ ਅਤੇ ਆਕਰਸ਼ਿਤ ਕਿ੍ਤਾਂ, ਪੇਂਡੂ ਖੇਡਾਂ, ਘੋੜ-ਸਵਾਰੀ, ਆਪਣੇ ਹੱਥੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਹਲ ਚਲਾਉਣਾ, ਕਿਸ਼ਤੀ ਚਲਾਉਣਾ, ਖੇਤੀਬਾੜੀ ਦੀਆਂ ਕਈ ਗਤੀਵਿਧੀਆਂ ਨੂੰ ਸਮਝਣ ਅਤੇ ਸਾਰੇ ਪਿੰਡ ਦੁਆਲੇ ਚੱਕਰ ਲਗਾਉਣਾ ਆਦਿ। ਇਹ ਕੋਸ਼ਿਸ ਬੱਚਿਆਂ ਲਈ ਇਕ ਨਵਾਂ ਤਜ਼ਰਬਾ ਸਾਬਤ ਹੋਈ। ਪਿੰ੍ਸੀਪਲ ਪੱਲਵੀ ਸ਼ਰਮਾ ਨੇ ਦੱਸਿਆ ਕਿ ਯਾਤਰਾ ਮੁੱਖ ਮੰਤਵ ਵਿਦਿਆਰਥੀ ਆਪਣੇ ਵਡਮੁੱਲੇ ਇਤਿਹਾਸ ਬਾਰੇ ਜਾਣਕਾਰੀ ਪ੍ਰਰਾਪਤ ਕਰਵਾਉਣਾ ਸੀ।