ਪੱਤਰ ਪ੍ਰਰੇਰਕ, ਪਟਿਆਲਾ : ਬਸੰਤ ਰਿਤੂ ਯੂਥ ਕਲੱਬ ਵਲੋਂ ਨਹਿਰੂ ਯੂਵਾ ਕੇਂਦਰ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਬਡੂੰਗਰ ਵਿਖੇ ਸਵੱਛ ਭਾਰਤ ਅਭਿਆਨ ਤਹਿਤ ਸਕੂਲ ਦੀ ਸਫਾਈ ਅਤੇ ਸਕੂਲ ਨੂੰ ਸਾਫ ਸੁੱਥਰਾ ਰੱਖਣ ਲਈ ਸਕੂਲ ਵਿਖੇ ਸੈਮੀਨਾਰ ਕਰਵਾਇਆ। ਇਸ ਦੀ ਪ੍ਰਧਾਨਗੀ ਸਕੂਲ ਦੇ ਇੰਚਾਰਜ ਇੰਦਰਪਾਲ ਸਿੰਘ ਨੇ ਕੀਤੀ। ਕਲੱਬ ਦੇ ਪ੍ਰਧਾਨ ਇੰਜੀਨੀਅਰ ਆਕਰਸ਼ ਸ਼ਰਮਾ ਤੇ ਸਕੱਤਰ ਇੰਜੀਨੀਅਰ ਰੋਬਿਨ ਸਿੰਘ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਬਸੰਤ ਰਿਤੂ ਯੂਥ ਕਲੱਬ ਵਲੋਂ ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਦੀ ਸਰਪ੍ਰਸਤੀ ਹੇਠ ਪਿੰਡਾਂ ਅਤੇ ਸ਼ਹਿਰਾਂ ਦੇ ਸਰਕਾਰੀ ਸਕੂਲਾਂ ਵਿਖੇ ਸਵੱਛ ਭਾਰਤ ਅਭਿਆਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਕਲੱਬ ਵੱਲੋਂ ਸਕੂਲਾਂ ਵਿੱਚ ਸਫਾਈ ਰੱਖਣਾ, ਸਫਾਈ ਕਰਵਾਉਣਾ ਅਤੇ ਸਕੂਲਾਂ ਦੀ ਸੈਨੀਟੇਸ਼ਨ ਦੀ ਸਮੱਸਿਆ ਨੂੰ ਹੱਲ ਕਰਨ ਦੇ ਨਾਲ ਨਾਲ ਸਕੂਲਾਂ ਨੂੰ ਡੱਸਟਬੀਨ ਵੀ ਦਿੱਤੇ ਜਾ ਰਹੇ ਹਨ। ਤਾਂ ਜੋ ਸਕੂਲ ਦਾ ਕੂੜਾ ਕਰਕਟ ਇਨ੍ਹਾਂ ਡਸਟਬੀਨਾਂ ਵਿੱਚ ਪਾ ਕੇ ਸਕੂਲ ਦਾ ਵਾਤਾਵਰਨ ਸਵੱਛ ਰੱਖਿਆ ਜਾ ਸਕੇ। ਇਸ ਮੌਕੇ ਜਸਬੀਰ ਕੌਰ, ਮਨਪ੍ਰਰੀਤ ਕੌਰ, ਸੋਨੀਆ ਸ਼ਰਮਾ, ਲਲਿਤਾ ਦੇਵੀ, ਅਮਰੀਸ਼ ਸ਼ਰਮਾ, ਧਰਮਿੰਦਰ ਕੁਮਾਰ ਆਦਿ ਹਾਜ਼ਰ ਸਨ।