ਪੱਤਰ ਪੇ੍ਰਰਕ, ਸਮਾਣਾ

ਪਸਿਆਣਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਦੋ ਅੌਰਤਾਂ ਨੂੰ ਗਿ੍ਫਤਾਰ ਕਰ ਕੇ ਉਨ੍ਹਾਂ ਕੋਲੋਂ 11 ਗ੍ਰਾਮ ਨਸ਼ੀਲਾ ਪਾਊਡਰ ਤੇ 08 ਕਿੱਲੋਂ ਭੁੱਕੀ ਚੂਰਾ ਬਰਾਮਦ ਕੀਤਾ ਹੈ। ਥਾਣਾ ਪਸਿਆਣਾ ਦੇ ਮੁਖੀ ਸਬ-ਇੰਸਪੈਕਟਰ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਥਾਣੇ 'ਚ ਤਾਇਨਾਤ ਸਬ-ਇੰਸਪੈਕਟਰ ਜਗਦੀਸ਼ ਸਿੰਘ ਪੁਲਿਸ ਪਾਰਟੀ ਸਮੇਤ ਡਰੇਨ ਪੁਲ ਪਿੰਡ ਦੁੱਧੜ ਨਜ਼ਦੀਕ ਗਸ਼ਤ ਕਰ ਰਹੀ ਸੀ। ਇਸ ਦੌਰਾਨ ਆ ਰਹੀ ਅੌਰਤ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਹੱਥ 'ਚ ਫੜ੍ਹੇ ਮੋਮੀ ਲਿਫਾਫੇ ਨੂੰ ਸੁੱਟ ਦਿੱਤਾ। ਪੁਲਿਸ ਵੱਲੋਂ ਚੈੱਕ ਕਰਨ 'ਤੇ ਉਸ ਵਿਚੋਂ 11 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਹੋਇਆ। ਨਸ਼ੀਲੇ ਪਾਉਡਰ ਸਮੇਤ ਗਿ੍ਫਤਾਰ ਕੀਤੀ ਅੌਰਤ ਦੀ ਪਛਾਣ ਹੰਸੋ ਪਤਨੀ ਬੱਬੀ ਵਾਸੀ ਪਿੰਡ ਦੁੱਧੜ ਵਜੋਂ ਹੋਈ। ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।

ਇਸੇ ਤਰ੍ਹਾਂ, ਇਕ ਹੋਰ ਮਾਮਲੇ 'ਚ ਏਐੱਸਆਈ ਕੁਲਦੀਪ ਸਿੰਘ ਪੁਲਿਸ ਪਾਰਟੀ ਸਮੇਤ ਟੀ-ਪੁਆਇੰਟ ਢਕੜੱਬਾ ਨਜ਼ਦੀਕ ਗਸ਼ਤ ਕਰ ਰਹੇ ਸਨ। ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਇਕ ਅੌਰਤ ਆਪਣੇ ਘਰ ਦੇ ਪਿੱਛੇ ਭੁੱਕੀ ਵੇਚ ਰਹੀ ਹੈ। ਇਸੇ ਆਧਾਰ 'ਤੇ ਜਦੋਂ ਦੱਸੀ ਥਾਂ 'ਤੇ ਛਾਪੇਮਾਰੀ ਕੀਤੀ ਗਈ ਤਾਂ ਇਕ ਅੌਰਤ ਨੂੰ ਗਿ੍ਫਤਾਰ ਕਰ ਕੇ ਉਸ ਕੋਲੋਂ 08 ਕਿੱਲੋਂ ਭੁੱਕੀ ਚੂਰਾ ਬਰਾਮਦ ਹੋਇਆ। ਭੁੱਕੀ ਸਮੇਤ ਗਿ੍ਫਤਾਰ ਅੌਰਤ ਦੀ ਪਛਾਣ ਚਰਨਜੀਤ ਕੌਰ ਪਤਨੀ ਰਾਜਵਿੰਦਰ ਸਿੰਘ ਵਾਸੀ ਪਿੰਡ ਦਿਲਾਵਰਪੁਰ ਵਜੋਂ ਹੋਈ। ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁੁਰੂ ਕਰ ਦਿੱਤੀ ਹੈ।