ਭਾਰਤ ਭੂਸ਼ਣ ਗੋਇਲ, ਸਮਾਣਾ : ਸਿਟੀ ਪੁਲਿਸ ਨੇ ਮੁੰਬਈ ਤੋਂ ਮਾਲ ਭਰ ਕੇ ਪਟਿਆਲਾ ਜਾ ਰਹੇ ਇਕ ਟਰੱਕ ਵਿਚੋਂ 8 ਕਿੱਲੋਂ ਭੁੱਕੀ ਬਰਾਮਦ ਕਰਕੇ ਟਰੱਕ ਚਾਲਕ ਅਤੇ ਕੰਡਕਟਰ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਇਸ ਸਬੰਧ ਵਿਚ ਸਿਟੀ ਪੁਲਿਸ ਸਮਾਣਾ ਦੇ ਮੁਖੀ ਸਬ-ਇੰਸਪੈਕਟਰ ਜਸਪ੍ਰਰੀਤ ਸਿੰਘ ਨੇ ਦੱਸਿਆ ਕਿ ਏਐੱਸਆਈ ਸ਼ਿੰਦਰ ਸਿੰਘ ਪੁਲਿਸ ਪਾਰਟੀ ਸਣੇ ਗਸ਼ਤ ਦੌਰਾਨ ਭਵਾਨੀਗੜ੍ਹ ਚੌਕ ਵਿਚ ਮੌਜੂਦ ਸਨ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਆ ਰਹੇ ਮਾਲ ਨਾਲ ਭਰੇ ਇਕ ਟਰੱਕ ਨੂੰ ਰੋਕ ਕੇ ਉਸ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਕੈਬਿਨ ਦੇ ਅੰਦਰ ਪਲਾਸਟਿਕ ਦੇ ਬੈਗ ਵਿਚ ਲੁਕਾ ਕੇ ਲਿਆਂਦੀ ਜਾ ਰਹੀ 8 ਕਿੱਲੋ ਭੁੱਕੀ ਬਰਾਮਦ ਕਰ ਕੇ ਟਰੱਕ ਸਵਾਰ ਦੋਵੇਂ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਹਿਰਾਸਤ ਵਿਚ ਲਏ ਗਏ ਵਿਅਕਤੀਆਂ ਦੀ ਪਛਾਣ ਗੁਰਮੀਤ ਸਿੰਘ ਵਾਸੀ ਪਿੰਡ ਅਲੀਪੁਰ ਅਰਾਈਆਂ ਅਤੇ ਸੰਦੀਪ ਸਿੰਘ ਵਾਸੀ ਬਹਾਦਰਗੜ੍ਹ ਵਜੋਂ ਹੋਈ ਹੈ। ਮੁਲਜ਼ਮਾਂ ਨੇ ਰਾਜਸਥਾਨ ਦੇ ਰਸਤੇ ਆਉਂਦੇ ਹੋਏ ਭੁੱਕੀ ਲਿਆਉਣਾ ਕਬੂਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।