---------

--ਬਾਵਾ ਸਾਹਿਬ ਦਾ ਸਮਾਜ ਦੇ ਵਿਕਾਸ 'ਚ ਅਹਿਮ ਯੋਗਦਾਨ ਰਿਹਾ : ਹਰਵੇਲ ਮਾਧੋਪੁਰ

ਫੋਟੋ ਫਾਇਲ,8ਐਸਐਨਡੀ-ਪੀ-15 ਵਿੱਚ

ਫੋਟੋ ਕੈਪਸ਼ਨ: ਘੱਟ ਗਿਣਤੀ ਦਲਿਤ ਦਲ ਵੱਲੋਂ ਡਾ. ਬੀਆਰ ਅੰਬੇਦਕਰ ਦਾ ਪ੍ਰਰੀ-ਨਿਰਵਾਣ ਦਿਵਸ ਮਨਾਏ ਜਾਣ ਦਾ ਦਿ੍ਸ਼।

---------

ਰਾਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ : ਘੱਟ ਗਿਣਤੀ ਦਲਿਤ ਦਲ ਪੰਜਾਬ ਵੱਲੋਂ ਸੂਬਾ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਦੀ ਅਗਵਾਈ ਵਿਚ ਡਾ. ਬੀਆਰ ਅੰਬੇਦਕਰ ਜੀ ਦਾ ਪ੍ਰਰੀ-ਨਿਰਵਾਣ ਦਿਵਸ ਜਥੇਬੰਦੀ ਦੇ ਦਫਤਰ ਵਿਚ ਮਨਾਇਆ ਗਿਆ। ਹਰਵੇਲ ਸਿੰਘ ਮਾਧੋਪੁਰ ਨੇ ਡਾ. ਅੰਬੇਡਕਰ ਦੀ ਜੀਵਨੀ 'ਤੇ ਰੌਸ਼ਨੀ ਪਾਈ ਅਤੇ ਉਨ੍ਹਾਂ ਵੱਲੋਂ ਦਿੱਤੇ ਸੰਦੇਸ਼ ਨੂੰ ਜ਼ਿੰਦਗੀ ਵਿਚ ਅਮਲ ਕਰਨ ਲਈ ਪ੍ਰਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਸਮਾਜ ਦੇ ਵਿਕਾਸ ਵਿਚ ਅਹਿਮ ਯੋਗਦਾਨ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਪਾਏ ਇਸ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਅੰਬੇਦਕਰ ਜੀ ਉੱਚਕੋਟੀ ਦੇ ਵਿਦਵਾਨ, ਦਾਰਸ਼ਨਿਕ ਅਤੇ ਨੀਤੀਵਾਨ ਸਨ, ਜਿਨ੍ਹਾਂ ਸਮੁੱਚੇ ਸਮਾਜ ਦੀਆਂ ਮੁਸ਼ਕਿਲਾਂ ਨੰੂ ਸਮਝ ਕੇ ਹੱਲ ਕਰਨ ਲਈ ਹਮੇਸ਼ਾ ਯਤਨ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਧਰਮ ਸਿੰਘ ਨੇ ਬਾਖੂਬੀ ਨਿਭਾਈ। ਹਰਵੇਲ ਸਿੰਘ ਮਾਧੋ ਨੇ ਕਿਹਾ ਕਿ ਜਾਤ-ਪਾਤ ਦਾ ਵਖਰੇਵਾ ਪਾਉਣ ਵਾਲਿਆਂ ਖ਼ਿਲਾਫ਼ ਸੰਘਰਸ਼ ਕਰਨ ਲਈ ਘੱਟ ਗਿਣਤੀ ਤੇ ਦਲਿਤ ਦਲ ਦੇ ਝੰਡੇ ਹੇਠ ਸਾਰੇ ਵਰਗਾਂ ਦੇ ਲੋਕ ਇਕੱਠੇ ਹੋ ਕੇ ਸੰਘਰਸ਼ ਕਰੀਏ, ਤਾਂ ਜੋ ਸਮਾਜ ਨੰੂ ਵੰਡੀਆਂ ਪਾਉਣ ਵਾਲਿਆਂ ਨੰੂ ਸਬਕ ਸਿਖਾ ਸਕੀਏ। ਘੱਟ ਗਿਣਤੀ ਦਲਿਤ ਦਲ ਨੇ ਪੰਜਾਬ ਸਰਕਾਰ ਦੇ ਸ਼ਾਮਲਾਤ ਜ਼ਮੀਨਾਂ ਅਮੀਰ ਘਰਾਣਿਆਂ ਨੰੂ ਦੇਣ ਦਾ ਵਿਰੋਧ ਕਰਨ ਦਾ ਮਤਾ ਪਾਸ ਕੀਤਾ ਅਤੇ ਮੰਗ ਕੀਤੀ ਕਿ ਜੋ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਜਿਸ 'ਤੇ ਗੈਰਕਾਨੰੂਨੀ ਢੰਗ ਨਾਲ ਕਬਜ਼ੇ ਕੀਤੇ ਹੋਏ ਹਨ, ਨੂੰ ਮੁਕਤ ਕਰਾਇਆ ਜਾਵੇ, ਤਾਂ ਜੋ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਨੰੂ ਸਰਕਾਰ ਵੱਲ ਨਾ ਦੇਖਣਾ ਪਵੇ। ਇਸ ਮੌਕੇ ਰਾਮ ਸਿੰਘ ਚੌਹਾਨ ਜ਼ਿਲ੍ਹਾ ਪ੍ਰਧਾਨ, ਬਲਦੇਵ ਕ੍ਰਿਸ਼ਨ, ਨਰਿੰਦਰਪਾਲ ਸਿੰਘ ਪਟਿਆਲਾ, ਪਰਮਿੰਦਰ ਸਿੰਘ ਪਟਿਆਲਾ, ਧਰਮ ਸਿੰਘ ਰਈਏਵਾਲ, ਦਰਬਾਰਾ ਸਿੰਘ ਖਜਾਨਚੀ, ਨਿਰਮਲ ਸਿੰਘ ਪਟਿਆਲਾ, ਸੰਪੂਰਨ ਸਿੰਘ ਸਰਪੰਚ, ਕੇਸਰ ਸਿੰਘ ਕਰਨਪੁਰ, ਪਿ੍ਰੰਸੀਪਲ ਜਗਦੀਪ ਸਿੰਘ, ਲਖਵਿੰਦਰ ਸਿੰਘ ਨੰਬਰਦਾਰ, ਰਾਮ ਲਾਲ ਜਾਗੋ, ਨਿਰਲੇਪ ਸਿੰਘ ਸ਼ਾਹਪੁਰ, ਡਾ. ਸੁਖਜਿੰਦਰ ਸਿੰਘ ਬੱਸੀ ਪਠਾਣਾ, ਕਾਹਨ ਸਿੰਘ ਝੰਬਾਲਾ, ਗੁਰਮੇਲ ਕੌਰ, ਸੁੱਚਾ ਸਿੰਘ ਨਬੀਪੁਰ, ਸ਼ੇਰ ਸਿੰਘ ਬੀਪੀਓ, ਹਰਨੇਕ ਸਿੰਘ ਕਲੇਰ, ਜਗਜੀਤ ਸਿੰਘ ਮਾਵੀ ਜ਼ਿਲ੍ਹਾ ਪ੍ਰਧਾਨ ਮੋਹਾਲੀ, ਜਗਦੀਸ਼ ਸਿੰਘ ਭੱਲਾ ਸਲਾਹਕਾਰ ਪੰਜਾਬ, ਰਾਜੀਵ ਕੁਮਾਰ ਬੱਸੀ ਪਠਾਣਾ ਜ਼ਿਲ੍ਹਾ ਮੀਤ ਪ੍ਰਧਾਨ, ਗੁਰਸ਼ਰਨ ਸਿੰਘ ਬਨੰੂੜ, ਕੁਲਦੀਪ ਸਿੰਘ ਰਾਜਪੁਰਾ, ਕੁਲਦੀਪ ਸਿੰਘ ਦਰਦੀ, ਰਾਮ ਰਾਜ ਪ੍ਰਧਾਨ ਬੱਸੀ ਪਠਾਣਾ, ਹਰਸੇਵਕ ਸਿੰਘ ਕਲੌੜ ਜ਼ਿਲ੍ਹਾ ਜਰਨਲ ਸਕੱਤਰ, ਗੁਰਮੇਲ ਸਿੰਘ ਨੰਦਪੁਰ, ਅਮਰਜੀਤ ਸਿੰਘ ਹਾਜੀਪੁਰ, ਗੁਰਪਾਲ ਸਿੰਘ ਪ੍ਰਧਾਨ ਨੌਗਾਵਾਂ, ਭਗਤ ਸਿੰਘ ਪੰਜਕੋਹਾ, ਰਾਜਵੰਤ ਸਿੰਘ ਸੈਫਲਪੁਰ, ਗੁਰਮੇਲ ਸਿੰਘ ਜੜਖੇਲਾ ਖੇੜੀ ਆਦਿ ਮੌਜੂਦ ਸਨ।