ਹਰਜੀਤ ਸਿੰਘ ਨਿੱਝਰ, ਬਹਾਦਰਗੜ੍ਹ : ਡਾ. ਭੀਮ ਰਾਓ ਅੰਬੇਦਕਰ ਸਾਹਿਬ ਸਪੋਰਟਸ ਕਲੱਬ ਬਹਾਦਰਗੜ੍ਹ ਅਤੇ ਸ੍ਰੀ ਗੁਰੂ ਰਵਿਦਾਸ ਕਮੇਟੀ ਬਹਾਦਰਗੜ੍ਹ ਵੱਲੋਂ ਪਿੰਡ ਭੱਟਮਾਜਰਾ ਵਿਖੇ 2 ਲੜਕੀਆਂ ਦੇ ਵਿਆਹਾਂ ਮੌਕੇ ਘਰੇਲੂ ਵਰਤੋਂ ਦਾ ਸਮਾਨ ਦੇ ਕੇ ਮਦਦ ਕੀਤੀ ਗਈ ਹੈ। ਕਲੱਬ ਦੇ ਪ੍ਰਧਾਨ ਗੁਰਪਾਲ ਸਿੰਘ ਸੋਨੀ ਨੇ ਦੱਸਿਆ ਕਿ ਸਾਨੂੰ ਪਤਾ ਲੱਗਿਆ ਸੀ ਕਿ ਇਹ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹਨ ਅਤੇ ਲੜਕੀਆਂ ਦੇ ਵਿਆਹ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ ਤਾਂ ਉਨ੍ਹਾਂ ਨੇ ਲੜਕੀਆਂ ਨੂੰ ਸੂਟ, ਘੜੀਆਂ ਤੇ ਭਾਂਡੇ ਆਦਿ ਸਮਾਨ ਦੇ ਕੇ ਇਸ ਨੇਕ ਕੰਮ 'ਚ ਮੱਦਦ ਕਰਨ ਦਾ ਇਕ ਨਿਮਾਣਾ ਜਿਹਾ ਉਪਰਾਲਾ ਕੀਤਾ ਹੈ। ਇਸ ਮੌਕੇ ਗੁਰਪਾਲ ਸੋਨੀ, ਦਰਸ਼ਨ ਕਟਾਰੀਆ, ਮਨੋਹਰ ਲਾਲ ਸਿਮਿਕ, ਹਰਨੇਕ ਸਿੰਘ ਨੇਕੀ ਅਤੇ ਕਰਮ ਸਿੰਘ ਭੋਲਾ ਆਦਿ ਹਾਜ਼ਰ ਸਨ।