<

p> ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਸਵੱਛਤਾ ਪੰਦਵਾੜੇ ਦੌਰਾਨ ਕਾਲਜ ਪਿ੍ਰੰਸੀਪਲ ਡਾ. ਸਰਬਜੀਤ ਕੌਰ ਸੋਹਲ ਦੀ ਅਗਵਾਈ ਹੇਠ ਜਲ ਸ਼ਕਤੀ ਅਭਿਆਨ ਚਲਾਇਆ ਗਿਆ। ਜਿਸ ਦੌਰਾਨ ਵਿਦਿਆਰਥੀਆਂ ਨੂੰ ਪਾਣੀ ਦੇ ਸੰਕਟ ਬਾਰੇ ਜਾਗਰੂਕ ਕਰਵਾਇਆ ਗਿਆ। ਇਸ ਦੌਰਾਨ ਕਾਲਜ ਵਿਚ ਪੋਸਟਰ ਲਗਾਏ ਗਏ ਤੇ ਵਿਦਿਆਰਥੀਆਂ ਨੂੰ ਡਾਕੂਮੈਂਟਰੀ ਫਿਲਮ 'ਪਾਣੀ ਦੇ ਲਾਣੇ' ਵੀ ਦਿਖਾਈ ਗਈ। ਇਸ ਵਿਚ ਕਾਲਜ ਪੱਧਰ ਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਇਕ 'ਜਲ ਸ਼ਕਤੀ ਟੀਮ' ਤਿਆਰ ਕੀਤੀ ਗਈ ਜੋ ਕਿ ਪਿੰਡਾਂ ਵਿਚ ਜਾ ਕੇ ਆਉਣ ਵਾਲੇ ਸਮੇਂ ਵਿਚ 'ਪਾਣੀ ਦੇ ਸੰਕਟ' ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕਰੇਗੀ।

ਇਸ ਮੌਕੇ ਟੀਮ ਦੇ ਇੰਚਾਰਜ ਅਸਿਸਟੈਂਟ ਪੋ੍. ਮਾਲਵਿਕਾ ਖੁਰਾਣਾ, ਟੀਮ ਮੈਂਬਰ ਡਾ. ਰੂਪ ਕਮਲ ਕੌਰ, ਡਾ. ਗੀਤ ਲਾਂਬਾ, ਅਸਿਸਟੈਂਟ ਪੋ੍. ਅਮਨਪ੍ਰਰੀਤ ਕੌਰ, ਅਸਿਸਟੈਂਟ ਪੋ੍. ਗੁਰਲੀਨ ਕੌਰ, ਐੱਨਐੱਸਐੱਸ ਵਲੰਟੀਅਰ ਅਤੇ ਵਿਦਿਆਰਥੀ ਮੌਜੂਦ ਸਨ।