ਮੁਕੇਸ਼ ਸਿੰਗਲਾ, ਭਵਾਨੀਗੜ੍ਹ : ਸ਼ਹਿਰ ਦੇ ਵਾਰਡ ਨੰਬਰ 11 'ਚ ਸੰਘਣੀ ਆਬਾਦੀ 'ਚ ਸਥਿਤ ਦਸਮੇਸ਼ ਨਗਰ (ਮੁਹੱਲੇ) ਦੇ ਲੋਕਾਂ ਨੂੰ ਇਨਾਂ੍ਹ ਦਿਨੀੰ ਸੀਵਰੇਜ ਜਾਮ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਸਮੱਸਿਆ ਲੈ ਕੇ ਅੱਜ ਵੱਡੀ ਗਿਣਤੀ 'ਚ ਇਕੱਤਰ ਹੋਏ ਮੁਹੱਲਾ ਵਾਸੀਆਂ ਨੇ ਨਗਰ ਕੌੰਸਲ ਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਚਮਨ ਲਾਲ ਗੋਇਲ, ਸੁਰਿੰਦਰ ਕੁਮਾਰ, ਬੀਰਬਲ ਗੋਇਲ, ਸਤੀਸ਼ ਕੁਮਾਰ, ਡਾ.ਆਗਿਆਪਾਲ ਸਿੰਘ ਲਵਲੀ, ਭਗਵਾਨ ਦਾਸ, ਰੇਨੂੰ ਸਿੰਗਲਾ, ਸੁਮਨ ਰਾਣੀ, ਸੱਤਿਆ ਦੇਵੀ, ਆਸ਼ਾ ਰਾਣੀ ਆਦਿ ਸਮੇਤ ਹੋਰ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇੱਥੇ ਸੀਵਰੇਜ ਦਾ ਗੰਦਾ ਪਾਣੀ ਪਿਛਲੇ ਕਈ ਦਿਨਾਂ ਤੋੰ ਓਵਰਫਲੋਅ ਹੋ ਕੇ ਗਲੀਆਂ ਅਤੇ ਲੋਕਾਂ ਦੇ ਘਰਾਂ ਅੱਗੇ ਫੈਲ ਰਿਹਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਲੋਕਾਂ ਨੂੰ ਸਮੱਸਿਆ ਪੇਸ਼ ਨਾ ਆਵੇ ਇਸ ਕਰਕੇ ਮਾਨਸੂਨ ਤੋੰ ਪਹਿਲਾਂ ਹੀ ਬਲਾਕ ਹੋਏ ਸੀਵਰੇਜ ਸਿਸਟਮ ਅਤੇ ਬਰਸਾਤੀ ਨਾਲਿਆਂ ਦੀ ਸਹੀ ਢੰਗ ਨਾਲ ਸਾਫ ਸਫ਼ਾਈ ਕਰਵਾਈ ਜਾਵੇ ਪਰੰਤੂ ਹੁਣ ਜਦੋਂ ਮਾਨਸੂਨ ਦੀਆਂ ਬਰਸਾਤਾਂ ਬਿਲਕੁੱਲ ਸ਼ੁਰੂ ਹੋ ਚੁੱਕੀਆਂ ਨੇ ਕੁੰਭਕਰਨੀ ਨੀਂਦ ਸੁੱਤਾ ਪਿਆ ਪ੍ਰਸ਼ਾਸਨ ਹਰ ਵਾਰ ਦੀ ਤਰਾਂ੍ਹ ਖਾਨਾਪੂਰਤੀ ਕਰਦਾ ਦਿਖਾਈ ਦੇ ਰਿਹਾ ਹੈ। ਸਮੱਸਿਆ ਨਾਲ ਜੂਝ ਰਹੇ ਮੁਹੱਲਾ ਵਾਸੀਆਂ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਉਨਾਂ੍ਹ ਦੀ ਸਮੱਸਿਆ ਦਾ ਦੋ ਦਿਨਾਂ ਅੰਦਰ ਹੱਲ ਨਹੀੰ ਹੁੰਦਾ ਤਾਂ ਉਹ ਹਾਈਵੇਅ ਜਾਮ ਕਰਨ ਦੇ ਨਾਲ ਨਗਰ ਕੌੰਸਲ ਦਫਤਰ ਦਾ ਿਘਰਾਓ ਕਰਨ ਲਈ ਮਜਬੂਰ ਹੋਣਗੇ।

ਕੀ ਕਹਿਣਾ ਹੈ ਨਗਰ ਕੌਂਸਲ ਅਧਿਕਾਰੀ ਦਾ

ਉੱਧਰ ਦੂਜੇ ਪਾਸੇ ਗੁਰਿੰਦਰ ਸਿੰਘ ਸੈਨੇਟਰੀ ਇੰਸਪੈਕਟਰ ਨਗਰ ਕੌਂਸਲ ਨੇ ਕਿਹਾ ਕਿ ਚਾਹੇ ਉਨਾਂ੍ਹ ਕੋਲ ਸੀਵਰਮੈਨ ਨਹੀੰ ਹਨ ਪਰੰਤੂ ਫਿਰ ਵੀ ਸਫਾਈ ਸੇਵਕਾਂ ਦੀ ਮੱਦਦ ਨਾਲ ਉੱਕਤ ਮੁਹੱਲੇ 'ਚ ਜਾਮ ਹੋਏ ਸੀਵਰੇਜ ਨੂੰ ਖੋਲ੍ਹਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਸ਼ਹਿਰ ਦੇ ਹੋਰ ਬਰਸਾਤੀ ਨਾਲਿਆਂ ਦੀ ਸਫਾਈ ਵੀ ਕਰਵਾਈ ਜਾ ਰਹੀ ਹੈ।