ਕੇਵਲ ਸਿੰਘ, ਅਮਲੋਹ :

ਨਰਾਇਣਗੜ੍ਹ ਪਿੰਡ ਵਿਚ ਕਾਫੀ ਸਾਲਾਂ ਤੋਂ ਖਸਤਾ ਪਈ ਡਿਸਪੈਂਸਰੀ ਨੂੰ ਸਰਪੰਚ ਬਬਲੀ ਕੌਰ ਤੇ ਸਮੂਹ ਗ੍ਰਾਮ ਪੰਚਾਇਤ ਦੇ ਯਤਨਾਂ ਸਦਕਾ ਨਵੀਂ ਦਿੱਖ ਮਿਲੀ ਹੈ। ਨਰਿੰਦਰ ਸਿੰਘ ਨੇ ਦੱਸਿਆ ਕਿ ਡਿਸਪੈਂਸਰੀ ਵਿਚ ਰੰਗ-ਰੋਗਨ ਤੇ ਖਿੜਕੀਆਂ-ਦਰਵਾਜ਼ੇ ਨਵੇਂ ਲਗਾਏ ਗਏ ਹਨ ਤੇ ਪੰਚਾਇਤ ਘਰ ਦੀ ਮੁਰੰਮਤ ਕੀਤੀ ਗਈ ਹੈ ਅਤੇ ਪਿੰਡ ਦੇ ਵਿਕਾਸ ਕੰਮਾਂ ਦਾ ਕੰਮ ਵੀ ਵੱਡੇ ਪੱਧਰ 'ਤੇ ਚੱਲ ਰਿਹਾ ਹੈ। ਜਿਸ ਤਹਿਤ ਪੰਚਾਇਤ ਵੱਲੋਂ ਪਿੰਡ ਨੂੰ ਹਰ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਪਿੰਡ ਨਰਾਇਣਗੜ੍ਹ ਪੰਚਾਇਤ ਦੇ ਯਤਨਾਂ ਸਦਕਾ ਹੋਰ ਵਿਕਾਸ ਦੀਆਂ ਬੁਲੰਦੀਆਂ ਸਰ ਕਰੇਗਾ। ਇਸ ਮੌਕੇ ਪੰਚ ਜਗਤਾਰ ਸਿੰਘ, ਸ਼ਾਮ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਕੌਰ, ਮੋਹਣ ਸਿੰਘ, ਕੁਲਵੰਤ ਕੌਰ, ਗੁਰਮੇਲ ਕੌਰ ਤੇ ਹੋਰ ਮੌਜੂਦ ਸਨ।