ਪੱਤਰ ਪ੍ਰਰੇਰਕ, ਭਵਾਨੀਗੜ੍ਹ : ਸਬ ਡਵੀਜ਼ਨ ਭਵਾਨੀਗੜ੍ਹ ਦੇ ਡੀ.ਐੱਸ.ਪੀ ਮੋਹਿਤ ਅਗਰਵਾਲ ਤੇ ਥਾਣਾ ਮੁਖੀ ਪ੍ਰਤੀਕ ਜਿੰਦਲ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੁਲਿਸ ਨੇ 10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕਰਦਿਆਂ ਸਕੂਟਰੀ ਸਵਾਰ ਇੱਕ ਦਿਵਿਆਂਗ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ। ਜਾਣਕਾਰੀ ਅਨੁਸਾਰ ਥਾਣੇਦਾਰ ਜਸਪਾਲ ਚੰਦ ਆਪਣੇ ਸਾਥੀ ਕਰਮਚਾਰੀਆਂ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਕਾਲਾਝਾੜ ਤੋਂ ਖੇੜੀ ਗਿੱਲਾਂ ਨੂੰ ਜਾ ਰਹੇ ਸਨ ਤਾਂ ਖੇੜੀ ਗਿੱਲਾਂ ਤੋਂ ਪਿੱਛੇ ਗੰਦੇ ਨਾਲੇ ਵਾਲੇ ਪਾਸਿਓਂ ਤੋਂ ਇੱਕ ਮੋਨਾ ਅਪਾਹਜ ਵਿਅਕਤੀ ਚਾਰ ਟਾਇਰਾ ਐਕਟਿਵਾ ਵਿੱਚ ਲਿਫਾਫੀ ਦੀ ਫਰੋਲਾ ਫਰਾਲੀ ਕਰਦਾ ਦਿਖਾਈ ਦਿੱਤਾ ਜਿਸ ਨੇ ਪੁਲਸ ਨੂੰ ਦੇਖ ਕੇ ਲਿਫਾਫੀ ਹੇਠਾਂ ਸੁੱਟ ਦਿੱਤੀ, ਸ਼ੱਕ ਦੇ ਅਧਾਰ 'ਤੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਲਿਫਾਫੀ ਚੈੱਕ ਕੀਤੀ ਤਾਂ ਉਸ 'ਚੋਂ ਪੁਲਿਸ ਨੂੰ 10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਸ ਨੂੰ ਮੁਲਜ਼ਮ ਦੀ ਪਛਾਣ ਹਰਪ੍ਰਰੀਤ ਸਿੰਘ ਉਰਫ ਰਿੰਕੂ ਵਾਸੀ ਖੇੜੀ ਗਿੱਲਾਂ ਦੇ ਰੂਪ 'ਚ ਹੋਈ ਜਿਸ ਖਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਐਨਡੀਪੀਐੱਸ ਐਕਟ ਅਧੀਨ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਐਕਟਿਵਾ ਸਵਾਰ ਅਪਾਹਜ ਵਿਅਕਤੀ ਨਸ਼ੀਲੇ ਪਦਾਰਥ ਸਣੇ ਕਾਬੂ
Publish Date:Tue, 07 Feb 2023 05:07 PM (IST)

- # sangrur