ਪੱਤਰ ਪ੍ਰਰੇਰਕ, ਪਟਿਆਲਾ,

ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਬਡੰੂਗਰ ਵਿਖੇ 15 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਧਰਮਸ਼ਾਲਾ ਕਸ਼ਯਪ ਰਾਜਪੂਤ ਸਭਾ ਐਤਵਾਰ ਨੂੰ ਇਲਾਕਾ ਨਿਵਾਸੀਆਂ ਨੂੰ ਸਮਰਪਤ ਕਰ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਸਾਂਝੇ ਸਥਾਨ ਇਲਾਕੇ ਦੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੁੰਦੇ ਹਨ ਅਤੇ ਇਨ੍ਹਾਂ ਵਿਚ ਕਰਵਾਏ ਜਾਣ ਵਾਲੇ ਸਮਾਗਮਾਂ ਨਾਲ ਜਿੱਥੇ ਧਾਰਮਿਕ ਸਦਭਾਵਨਾ ਵੱਧਦੀ ਹੈ ਉਥੇ ਇਕ ਦੂਜੇ ਦੇ ਰੀਤੀ ਰਿਵਾਜ ਜਾਨਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਬਡੰੂਗਰ ਨਿਵਾਸੀਆਂ ਨੂੰ ਨਵੀਂ ਧਰਮਸ਼ਾਲਾ ਪ੍ਰਰਾਪਤ ਹੋਈ ਹੈ। ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ।

ਪਰਨੀਤ ਕੌਰ ਨੇ ਬਡੰੂਗਰ ਵਿਖੇ ਬਣਾਈ ਗਈ ਧਰਮਸ਼ਾਲਾ ਕਸ਼ਯਪ ਰਾਜਪੂਤ ਸਭਾ ਨੂੰ ਇਲਾਕੇ ਨਿਵਾਸੀਆਂ ਨੂੰ ਸਮਰਪਿਤ ਕਰਦਿਆਂ ਵਧਾਈ ਦਿੰਦਿਆਂ ਕਿਹਾ ਕਿ ਸ਼ਹਿਰਾਂ ਅੰਦਰ ਅਜਿਹੇ ਸਾਂਝੇ ਸਥਾਨ ਬੜੀ ਅਹਿਮੀਅਤ ਰੱਖਦੇ ਹਨ ਕਿਉਂਕਿ ਅਜਿਹੇ ਸਥਾਨਾਂ 'ਤੇ ਇਲਾਕੇ ਦੇ ਸਾਰੇ ਲੋਕ ਇਕੱਠੇ ਹੋਕੇ ਕੋਈ ਵੀ ਸਮਾਗਮ ਕਰ ਸਕਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਵਧਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਸੂਬੇ ਦੇ ਵਿਕਾਸ ਲਈ ਵੱਧ ਤੋਂ ਵੱਧ ਗਰਾਂਟਾਂ ਜਾਰੀ ਕੀਤੀਆ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਧਰਮਸ਼ਾਲਾ ਦੇ ਨਵੀਨੀਕਰਨ ਲਈ ਕਰੀਬ 15 ਲੱਖ ਰੁਪਏ ਜਾਰੀ ਕੀਤੇ ਗਏ ਸਨ।

ਪਰਨੀਤ ਨੇ ਕਿਹਾ ਕਿ ਪਟਿਆਲਾ ਵਾਸੀਆਂ ਦੀਆ ਸਮੱਸਿਆਵਾਂ ਦੂਰ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਕਲਰ ਕਲੋਨੀ ਵਿਖੇ ਸੜਕ ਦੀ ਸਮੱਸਿਆ ਨੂੰ ਦੂਰ ਕਰਨ ਲਈ 21 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ। ਇਸ ਮੌਕੇ ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ, ਮੁੱਖ ਮੰਤਰੀ ਦੇ ਓਐਸਡੀ ਅਮਿ੍ਤਪ੍ਰਤਾਪ ਸਿੰਘ ਹਨੀ ਸੇਖੋਂ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਕੇਕੇ ਮਲਹੋਤਰਾ, ਡਿਪਟੀ ਮੇਅਰ ਵਿਨਤੀ ਸੰਗਰ, ਕਸ਼ਯਪ ਰਾਜਪੂਤ ਸਭਾ ਪਟਿਆਲਾ ਦੇ ਪ੍ਰਧਾਨ ਰਾਜ ਕੁਮਾਰ, ਬਡੰੂਗਰ ਦੇ ਪ੍ਰਧਾਨ ਰਣਬੀਰ ਸਿੰਘ, ਚੇਅਰਮੈਨ ਜੋਗਿੰਦਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਸੁਖਦੇਵ ਰਾਮ, ਜਨਰਲ ਸਕੱਤਰ ਸੰਜੂ, ਖਜਾਨਚੀ ਜਗਜੀਤ ਸਿੰਘ, ਸਲਾਹਕਾਰ ਸ਼ਮਸ਼ੇਰ ਸਿੰਘ, ਪ੍ਰਰੈੱਸ ਸਕੱਤਰ ਗੁਰਮੁੱਖ ਸਿੰਘ, ਕੌਂਸਲਰ ਸਤਵੰਤ ਰਾਣੀ, ਰੂਪ ਕੁਮਾਰ, ਕਾਂਗਰਸ ਦੇ ਜੋਨ 6 ਦੇ ਇੰਚਾਰਜ ਸੁਰਿੰਦਰ ਸਿੰਘ ਵਾਲੀਆ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ।