ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ ਤੇ ਹਲਕਾ ਫ਼ਤਹਿਗੜ੍ਹ ਸਾਹਿਬ ਵਿਖੇ ਵੱਡੇ ਪੱਧਰ 'ਤੇ ਵਿਕਾਸ ਕਾਰਜ ਜਾਰੀ ਹਨ। ਇਨ੍ਹਾਂ ਵਿਕਾਸ ਪ੍ਰਰਾਜੈਕਟਾਂ ਦੀ ਲੜੀ ਤਹਿਤ ਹੀ ਮਾਰਕਿਟ ਕਮੇਟੀ ਸਰਹਿੰਦ ਅਧੀਨ ਆਉਂਦੀਆਂ ਮੰਡੀਆਂ 'ਚ ਵੱਖ-ਵੱਖ ਪ੍ਰਰਾਜੈਕਟਾਂ 'ਤੇ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਦੇ ਸਲਾਹਕਾਰ ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਰਹਿੰਦ ਅਨਾਜ ਮੰਡੀ ਵਿਖੇ ਕਰੀਬ 06 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਂਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਕਾਸ ਪ੍ਰਰਾਜੈਕਟਾਂ ਤਹਿਤ ਮੰਡੀ 'ਚ ਕਰੀਬ 82 ਲੱਖ ਰੁਪਏ ਦੀ ਲਾਗਤ ਨਾਲ ਸ਼ੈੱਡ ਬਣਾਇਆ ਜਾਵੇਗਾ ਅਤੇ ਕਰੀਬ 01 ਕਰੋੜ 72 ਲੱਖ ਰੁਪਏ ਮੰਡੀ ਵਿਚਲੀਆਂ ਸੜਕਾਂ 'ਤੇ ਖਰਚੇ ਜਾਣਗੇ। ਇਸ ਦੇ ਨਾਲ ਨਾਲ 02 ਫੜ੍ਹਾਂ ਦੀ ਮੁਰੰਮਤ 'ਤੇ ਕਰੀਬ 01 ਕਰੋੜ 08 ਲੱਖ ਰੁਪਏ, ਮੰਡੀ ਵਿਚਲੇ ਸੀਵਰੇਜ ਦੇ ਕੰਮ 'ਤੇ 01 ਕਰੋੜ 50 ਲੱਖ ਰੁਪਏ ਅਤੇ ਬਿਜਲੀ ਸਬੰਧੀ ਕੰਮਾਂ 'ਤੇ 30 ਲੱਖ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਮੰਡੀ ਵਿਖੇ ਸਬਜ਼ੀ ਮੰਡੀ ਦੇ ਫੜ੍ਹ 'ਤੇ ਕਰੀਬ 43 ਲੱਖ ਰੁਪਏ ਖਰਚੇ ਜਾ ਰਹੇ ਹਨ। ਇਸ ਮੌਕੇ ਮਾਰਕਿਟ ਕਮੇਟੀ ਦੇ ਸਕੱਤਰ ਗਗਨਦੀਪ ਸਿੰਘ, ਐਕਸੀਅਨ ਬਿਕਰਮ ਬਾਂਸਲ, ਐੱਸਡੀਓ ਸਤਨਾਮ ਸਿੰਘ, ਜੇਈ ਸਤਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ, ਪੰਜਾਬ ਕਾਂਗਰਸ ਦੇ ਸਕੱਤਰ ਬਲਵਿੰਦਰ ਸਿੰਘ ਮਾਵੀ, ਕਿਸਾਨ ਸੈੱਲ ਪੰਜਾਬ ਦੇ ਮੀਤ ਪ੍ਰਧਾਨ ਸੁਖਰਾਜ ਸਿੰਘ ਰਾਜਾ, ਬਲਾਕ ਸਰਹਿੰਦ ਦੇ ਸ਼ਹਿਰੀ ਪ੍ਰਧਾਨ ਤੇ ਕੌਂਸਲਰ ਗੁਲਸ਼ਨ ਰਾਏ ਬੌਬੀ, ਜ਼ਿਲ੍ਹਾ ਕਾਰਜਕਾਰੀ ਜਨਰਲ ਸਕੱਤਰ ਤੇ ਕੌਂਸਲਰ ਗੁਰਪ੍ਰਰੀਤ ਸਿੰਘ ਲਾਲੀ,ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਧੌਛੀ, ਬਲਜਿੰਦਰ ਸਿੰਘ ਅਤਾਪੁਰ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ,ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਨੰਬਰਦਾਰ, ਚਰਨਜੀਵ ਚੰਨਾ, ਲਖਵਿੰਦਰ ਸਿੰਘ ਲੱਖੀ ਆਦਿ ਤੋਂ ਇਲਾਵਾ ਕਾਂਗਰਸੀ ਆਗੂ ਮੌਜੂਦ ਸਨ।