ਐਚ.ਐਸ ਸੈਣੀ, ਰਾਜਪੁਰਾ

ਇਥੋਂ ਦੇ ਫੋਕਲ ਪੁਆਇੰਟ ਏਰੀਏ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਬਾਸਮਾ, ਬਲਵਿੰਦਰ ਸਿੰਘ ਕੋਟਲਾ, ਕਰਮਜੀਤ ਸਿੰਘ ਗਾਂਧੀ, ਗੁਰਦਰਸ਼ਨ ਸਿੰਘ ਦੀ ਸਾਂਝੀ ਅਗਵਾਈ ਹੇਠ ਸਤਿਕਾਰ ਵਿਹਾਰ ਕਲੋਨੀ ਦੀਆਂ ਸੜਕਾਂ ਦੇ ਨਵੀਨੀਕਰਨ ਦੇ ਲਈ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਪਹੁੰਚੇ ਤੇ ਉਨ੍ਹਾਂ ਵੱਲੋਂ ਕਲੋਨੀ ਵਿੱਚ 50 ਲੱਖ ਰੁਪਏ ਦੀਆਂ ਬਣਨ ਵਾਲੀਆਂ ਇੰਟਰਲਾਕਿੰਗ ਸੜਕਾਂ ਦੇ ਨਵੀਨੀਕਰਨ ਦੀ ਸ਼ੁਰੂਆਤ ਕਰਵਾਈ ਗਈ। ਵਿਧਾਇਕ ਕੰਬੋਜ਼ ਨੇ ਕਿਹਾ ਕਿ ਫੋਕਲ ਪੁਆਇੰਟ ਅਤੇ ਅਧੀਨ ਪੈਂਦੀਆਂ ਸਾਰੀਆਂ ਕਲੋਨੀਆਂ ਦੇ ਵਿਕਾਸ ਕਾਰਜ਼ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ ਤੇ ਫੋਕਲ ਪੁਆਇੰਟ ਦੀ ਪਾਰਕ 'ਚ ਦੀਵਲੀ ਤੋਂ ਪਹਿਲਾਂ ਓਪਨ ਜਿੰਮ ਲਗਵਾ ਕੇ ਕਲੋਨੀ ਵਸਨੀਕਾਂ ਨੂੰ ਤੋਹਫਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵਿਧਾਇਕ ਕੰਬੋਜ਼ ਵੱਲੋਂ ਅੱਜ ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ਼ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ ਦੀ ਅਗਵਾਈ ਹੇਠ ਡਾਲੀਮਾ ਵਿਹਾਰ, ਨੇੜੇ ਭਾਟੀਆ ਪੈਟਰੋਲ ਪੰਪ ਅਤੇ ਵਿਕਾਸ ਨਗਰ 'ਚ ਪੌਣੇ 2 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਇੰਟਰਲਾਕਿੰਗ ਸੜਕਾਂ ਤੇ ਹੋਰ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕਰਵਾਈ ਗਈ। ਵਿਧਾਇਕ ਕੰਬੋਜ਼ ਨੇ ਕਿਹਾ ਕਿ ਰਾਜਪੁਰਾ ਸ਼ਹਿਰ ਅੰਦਰ 30 ਕਰੋੜ ਰੁਪਏ ਦੇ ਵਿਕਾਸ ਕਾਰਜ਼ ਸ਼ੁਰੂ ਕਰਵਾਏ ਜਾ ਰਹੇ ਹਨ ਤੇ ਹਰੇਕ ਵਾਰਡ 'ਚ ਰਹਿੰਦੇ ਵਿਕਾਸ ਕਾਰਜ਼ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਸੁੱਚਾ ਸਿੰਘ ਰਾਠੋਰ, ਸਤੀਸ਼ ਰਾਣਾ, ਗੁਰਨਾਮ ਸਿੰਘ, ਨੂਰ ਮੁਹੰਮਦ, ਮਨਦੀਪ ਸਿੰਘ, ਡਾ: ਸਤਪਾਲ, ਜਤਿੰਦਰ ਕੌਰ ਵੜੈਚ ਸਮੇਤ ਵੱਖ-ਵੱਖ ਕਲੋਨੀਆਂ ਦੇ ਵਸਨੀਕ ਹਾਜ਼ਰ ਸਨ।