ਪੱਤਰ ਪ੍ਰਰੇਰਕ, ਭਾਦਸੋਂ : ਭਾਦਸੋਂ ਨੇੜਲੇ ਪਿੰਡ ਰੈਸਲ ਦੇ ਸਰਪੰਚ ਹਰਬੰਸ ਸਿੰਘ ਦੀ ਅਗਵਾਈ ਸਾਰੀ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਿਚ ਵਿਕਾਸ ਦੇ ਕਾਰਜ ਜੱਗੀ ਪੱਧਰ ਤੇ ਚੱਲ ਰਹੇ ਹਨ। ਪਿੰਡ ਵਿਚ ਸੀਵਰੇਜ ਪਾਉਣ ਦਾ ਕੰਮ ਜੱਗੀ ਪੱਧਰ ਚੱਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਰਪੰਚ ਹਰਬੰਸ ਸਿੰਘ ਨੇ ਦੱਸਿਆ ਕਿ ਸਾਡੇ ਹਲਕੇ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਕਾਂਗਰਸ ਪਾਰਟੀ ਦੇ ਸੂਬਾ ਜਰਨਲ ਸਕੱਤਰ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਦੇਖ-ਰੇਖ ਹੇਠ ਪਿੰਡ ਵਿਚ 100 ਦੇ ਕਰੀਬ ਸੋਲਰ ਲਾਈਟਾਂ ਲਗਾਈਆਂ ਗਈਆਂ ਹਨ। ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਖੇਡਾਂ ਖੇਡਣ ਲਈ ਸੋਹਣਾ ਗਰਾਊਂਡ ਬਣਾਇਆ ਗਿਆ। ਸਰਪੰਚ ਹਰਬੰਸ ਸਿੰਘ ਨੇ ਕਿਹਾ ਕਿ ਪੰਚਾਇਤੀ ਚੋਣਾਂ ਸਮੇਂ ਜੋ ਵੀ ਸਾਰੇ ਨਗਰ ਨਿਵਾਸੀਆਂ ਨਾਲ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਇਕ-ਇਕ ਕਰ ਕੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਮੰਚ ਕਲੱਬ ਦੇ ਚੇਅਰਮੈਨ ਸੁਖਵੀਰ ਸਿੰਘ ਪੰਧੇਰ, ਸਰਪੰਚ ਨੇਤਰ ਸਿੰਘ ਘੁੰਡਰ, ਸਰਪੰਚ ਗੁਰਦੀਪ ਸਿੰਘ ਹੱਲੋਤਾਲੀ, ਪੰਚਾਇਤ ਮੈਂਬਰ ਸੁਖਦੇਵ ਸਿੰਘ ਪੰਧੇਰ ਚਹਿਲ, ਸਰਪੰਚ ਦਲਜੀਤ ਸਿੰਘ ਰਾਇਮਲ ਮਾਜਰੀ, ਪਵਨਪ੍ਰਰੀਤ ਸਿੰਘ ਗਰਚਾ ਪੂਣੀਵਾਲ, ਨਾਜਰ ਸਿੰਘ ਰਾਠੀ ਘੁੰਡਰ, ਸਰਪੰਚ ਹੰਸਾ ਸਿੰਘ ਰਾਮਗੜ੍ਹ ਅਤੇ ਹੋਰ ਨਗਰ ਨਿਵਾਸੀ ਵੀ ਨਜ਼ਰ ਆ ਰਹੇ ਹਨ।