ਨਵਦੀਪ ਢੀਂਗਰਾ, ਪਟਿਆਲਾ : ਭੋਲਾ ਡਰੱਗ ਕੇਸ ਨਾਲ ਸਬੰਧਤ ਚੇਨੱਈ ਗੈਂਗ ਦੇ ਚਾਰ ਮੁਲਜ਼ਮਾਂ ਆਰ. ਸਿਵਾ, ਵੈਂਕਟੇਸ਼ ਐੱਸ ਮਨੀ, ਸ਼ਾਨਮੁਗਮ ਤੇ ਐੱਮ ਪ੍ਰਭੂ ਨੂੰ ਪਟਿਆਲਾ ਐੱਨਡੀਪੀਐੱਸ ਕੋਰਟ ਦੇ ਸਪੈਸ਼ਲ ਜੱਜ ਪੰਚਕੂਲਾ ਸੰਜੇ ਸੰਧੀਰ ਦੀ ਅਦਾਲਤ ਵੱਲੋਂ ਹਰੇਕ ਨੂੰ 10-10 ਸਾਲ ਕੈਦ ਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸੇ ਕੇਸ 'ਚ ਪੰਜਵੀਂ ਦੋਸ਼ੀ ਬਰਮਾ ਦੇਸ਼ ਦੀ ਔਰਤ ਚੈਰੀ ਨੂੰ 8 ਸਾਲ ਕੈਦ ਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਕੇਸ 2016 'ਚ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਪਟਿਆਲ਼ਾ NDPS ਕੋਰਟ ਤੋਂ ਪੰਚਕੂਲਾ ਤਬਦੀਲ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ 2014 ‘ਚ ਪੁਲਿਸ ਥਾਣਾ ਤ੍ਰਿਪੜੀ ‘ਚ ਇੰਸਪੈਕਟਰ ਸ਼ਮਿੰਦਰ ਸਿੰਘ ਮਾਮਲਾ ਦਰਜ ਕੀਤਾ ਸੀ।

Posted By: Seema Anand