ਪੱਤਰ ਪ੍ਰਰੇਰਕ, ਪਟਿਆਲਾ : ਸਹਾਇਕ ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਰਹੰਦ ਰੋਡ ਤੇ ਸਥਿਤ ਪਿੰਡ ਹਰਦਾਸਪੂਰ ਵਿਚ ਇਕ ਗੈਰ ਕਾਨੂੰਨੀ ਤੌਰ ਤੇ ਡਰੱਗ ਕਾਊਂਸਲਿੰਗ ਅਤੇ ਰਿਹੈਬਲੀਟੇਸ਼ਨ ਸੈਂਟਰ ਚਲਾਇਆ ਜਾ ਰਿਹਾ ਹੈ। ਜਿਸ ਦੀ ਚੈਕਿੰਗ ਕਰਵਾਉਣ ਲਈ ਉਨ੍ਹਾਂ ਵਲੋਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਐਮਐਸ ਧਾਲੀਵਾਲ ਦੀ ਅਗਵਾਈ ਵਿਚ ਇਕ ਟੀਮ ਜਿਸ ਵਿਚ ਸੀਨੀਅਰ ਮੈਡੀਕਲ ਅਫ਼ਸਰ, ਪ੍ਰਰਾਇਮਰੀ ਸਿਹਤ ਕੇਂਦਰ ਕੋਲੀ ਡਾ. ਰੰਜਨਾ ਸ਼ਰਮਾ, ਮਾਤਾ ਕੁਸ਼ਲਿਆ ਹਸਪਤਾਲ ਤੋਂ ਸਾਇਕੈਟਿ੍ਸਟ ਡਾ. ਪ੍ਰਭਦੀਪ ਸਿੰਘ, ਮੈਡੀਕਲ ਅਫਸਰ ਡਾ. ਪਰਵੇਜ ਫਾਰੁਕੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਤੋਂ ਭੁਪਿੋੰਦਰ ਸਿੰਘ, ਡਰੱਗ ਇੰਸਪੈਕਟਰ ਰੋਹਿਤ ਕਾਲੜਾ ਅਤੇ ਸੰਤੇਸ਼ ਕੁਮਾਰ ਸ਼ਾਮਲ ਸਨ ਨੇ ਪੁਲਿਸ ਚੌਂਕੀ ਅਨਾਜ ਮੰਡੀ ਦੇ ਐਸਐਚਓ ਗੁਰਨਾਮ ਸਿੰਘ ਦੀ ਅਗਵਾਈ ਵਾਲੀ ਟੀਮ ਨਾਲ ਸਾਂਝੇ ਤੌਰ ਤੇ ਪਿੰਡ ਹਰਦਾਸਪੁਰ ਦੇ ਸਰਕਾਰੀ ਪ੍ਰਿਾੲਮਰੀ ਸਕੂਲ ਦੇ ਨਜਦੀਕ ਨਿਊ ਵੇਅ ਵੈਲਫੈਅਰ ਫਾਊਂਡੇਸ਼ਨ ਡਰੱਗ ਕਾਉਂਸਲਿੰਗ ਅਤੇ ਰਿਹੈਬਲੀਟੇਸ਼ਨ ਸੈਂਟਰ ਦੀ ਚੈਕਿੰਗ ਕੀਤੀ। ਇਸ ਸੈਂਟਰ ਨੂੰ ਜਸਪ੍ਰਰੀਤ ਸਿੰਘ ਨਾਮਕ ਵਿਅਕਤੀ ਚਲਾ ਰਿਹਾ ਸੀ ਉਸ ਦੇ ਦੱਸਣ ਅਨੁਸਾਰ ਇਸ ਸੈਂਟਰ ਦਾ ਮਾਲਕ ਸ਼ਮਸ਼ੇਰ ਸਿੰਘ ਹੈ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਪਰ ਮਾਲਕ ਮੌਕੇ ਤੇਂ ਮੋਜੂਦ ਨਹੀਂ ਸੀ। ਟੀਮ ਵਲੋਂ ਇੰਸਪੈਕਸ਼ਨ ਦੌਰਾਨ ਜਸਪ੍ਰਰੀਤ ਸਿੰਘ ਨੂੰ ਸੈਂਟਰ ਚਲਾਉਣ ਲਈ ਪੰਜਾਬ ਸਰਕਾਰ ਸਿਹਤ ਵਿਭਾਗ ਵਲੋਂ ਪ੍ਰਪਾਤ ਡੱਰਗ ਕਾਉਂਸਲਿੰਗ ਅਤੇ ਰਿਹੈਬਲੀਟੇਸ਼ਨ ਸੈਂਟਰ ਚਲਾਉਣ ਦਾ ਲਾਇਸੈਂਸ ਪੇਸ਼ ਕਰਨ ਲਈ ਕਿਹਾ ਗਿਆ ਪ੍ਰੰਤੂ ਮੌਕੇ ਤੇ ਉਸ ਕੋਲ ਸੈਂਟਰ ਚਲਾਉਣ ਦਾ ਕੋਈ ਵੀ ਲਾਇਸੈਂਸ ਅਤੇ ਹੋਰ ਕੋਈ ਦਸਤਾਵੇਜ ਮੌਜੂਦ ਨਹੀਂ ਸੀ। ਸੈਂਟਰ ਵਿਚ ਮਰੀਜਾਂ ਨਾਲ ਸਬੰਧਤ ਲੋੜੀਦੀਆਂ ਫਾਇਲਾਂ, ਲੋੜੀਂਦਾ ਸਟਾਫ਼, ਡੀਟੋਕਸ ਸਰਟੀਫਿਕੇਟ ਅਤੇ ਹੋਰ ਲੋੜੀਂਦੀਆਂ ਚੀਜਾਂ ਮੌਜੂਦ ਨਹੀਂ ਸਨ। ਇਸ ਤਰ੍ਹਾਂ ਇਹ ਸੈਂਟਰ ਗੈਰ ਕਾਨੂੰਨੀ ਤੌਰ ਤੇ ਚਲਾਇਆ ਜਾ ਰਿਹਾ ਸੀ। ਮੌਕੇ ਤੇ ਜਾਂਚ ਕਰਨ ਤੇਂ ਟੀਮ ਵਲੋਂ ਸੈਂਟਰ ਵਿਚ 29 ਮਰੀਜ ਇਲਾਜ ਕਰਵਾਉਣ ਲਈ ਦਾਖਲ ਪਾਏ ਗਏ ਜਿਨ੍ਹਾਂ ਦੀ ਉਮਰ 20 ਤੋਂ 30 ਸਾਲ ਦੇ ਵਿਚਕਾਰ ਸੀ ਅਤੇ ਉਹ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਸਨ। ਮਰੀਜਾਂ ਦੇ ਦੱਸਣ ਮੁਤਾਬਕ ਉਹਨਾਂ ਨੂੰ ਸੈਂਟਰ ਵਿਚ ਘਟੀਆ ਕੁਆਲਟੀ ਦਾ ਖਾਣਾ ਦਿੱਤਾ ਜਾਂਦਾ ਅਤੇ ਰਸੋਈ ਦਾ ਸਾਰਾ ਕੰਮ ਕਰਵਾਇਆ ਜਾਂਦਾ ਹੈ। ਇਨ੍ਹਾਂ 29 ਮਰੀਜਾਂ ਵਿਚੋਂ 6 ਮਰੀਜਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੇ ਘਰਾਂ ਨੂੰ ਲ਼ੈ ਗਏ ਅਤੇ ਬਾਕੀ 23 ਮਰੀਜਾਂ ਵਿਚੋਂ 9 ਨੂੰ ਸਰਕਾਰੀ ਡੀ. ਅਡੀਕਸ਼ਨ ਸੈਂਟਰ ਸਿਵਲ ਹਸਪਤਾਲ ਰਾਜਪੂਰਾ, 9 ਨੂੰ ਡੀ ਅਡੀਕਸ਼ਨ ਸੈਂਟਰ ਫਤਿਹਗੜ ਸਾਹਿਬ ਅਤੇ 5 ਮਰੀਜਾਂ ਨੂੰ ਸਾਕੇਤ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾ ਦਿਤਾ ਗਿਆ ਹੈ। ਡੱਰਗ ਇੰਸਪੈਕਟਰਾਂ ਵਲੋਂ ਦੱਸਿਆ ਕਿ ਮੌਕੇ ਤੇ ਇਸ ਸੈਂਟਰ ਦੀ ਤਲਾਸ਼ੀ ਲੈਣ ਤੇ ਕੋਈ ਵੀ ਗੈਰ ਕਾਨੂੰਨੀ ਦਵਾਈਆਂ ਪ੍ਰਰਾਪਤ ਨਹੀਂ ਹੋਈਆਂ। ਸਹਾਇਕ ਸਿਵਲ ਸਰਜਨ ਡਾ. ਜੇਤਲੀ ਨੇ ਦੱਸਿਆਂ ਕਿ ਸੈਂਟਰ ਵਿਚ ਭਾਵੇਂ ਕੋਈ ਵੀ ਗੈਰਕਾਨੂੰਨੀ ਦਵਾਈਆਂ ਪ੍ਰਰਾਪਤ ਨਹੀ ਹੋਈਆਂ ਪਰ ਸਰਕਾਰ ਦੀਆਂ ਗਾਇਡਲਾਇਨਾਂ ਅਨੁਸਾਰ ਸੈਂਟਰ ਦੇ ਮਾਲਕ ਕੋਲ ਨਸ਼ਾ ਕਾਊਂਸਲਿੰਗ ਅਤੇ ਰਿਹੈਬਲੀਟੇਸ਼ਨ ਸੈਂਟਰ ਦਾ ਲਾਇਸੈਂਸ ਨਾ ਹੋਣ ਕਾਰਨ ਇਸ ਸੈਂਟਰ ਨੂੰ ਟੀਮ ਵਲੋਂ ਪੁਲਿਸ ਅਤੇ ਸੈਂਟਰ ਚਲਾਉਣ ਵਾਲੇ ਸਟਾਫ਼ ਦੀ ਮੌਜੂਦਗੀ ਵਿਚ ਸੀਲ ਕਰਕੇ ਬੰਦ ਕਰ ਦਿੱਤਾ ਗਿਆ ਹੈ ਅਤੇ ਥਾਣਾ ਪੁਲਿਸ ਅਨਾਜ ਮੰਡੀ ਨੂੰ ਮਾਲਕ ਵਿੱਰੁਧ ਅਗਲੇਰੀ ਕਾਰਵਾਈ ਲਈ ਲਿਖ ਦਿਤਾ ਗਿਆ ਹੈ ਉਨ੍ਹਾਂ ਦੱਸਿਆਂ ਕਿ ਇਸ ਸਬੰਧੀ ਉਚ ਅਧਿਕਾਰੀਆਂ ਨੂੰ ਵੀ ਰਿਪੋਰਟ ਬਣਾ ਕੇ ਭੇਜੀ ਜਾਵੇਗੀ ਅਤੇ ਸੈਂਟਰ ਦੇ ਮਾਲਕ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।