ਪੱਤਰ ਪੇ੍ਰਰਕ, ਸਮਾਣਾ : ਸਮਾਣਾ-ਪਟਿਆਲਾ ਸੜਕ 'ਤੇ ਸਥਿਤ ਭਾਖੜਾ ਨਹਿਰ 'ਚੋਂ ਭੇਤਭਰੇ ਹਾਲਾਤ 'ਚ ਇਕ ਪੁਲਿਸ ਮੁਲਾਜ਼ਮ ਨੂੰ ਗੋਤਾਖੋਰਾਂ ਨੇ ਕੱਢ ਕੇ ਸਿਵਲ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਪੁਲਿਸ ਮੁਲਾਜ਼ਮ ਦੀ ਸਰੀਰਕ ਜਾਂਚ ਉਪਰੰਤ ਮਿ੍ਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਰਾਜਲਾ ਦਾ ਰਹਿਣ ਵਾਲਾ ਹਰਚੰਦ ਸਿੰਘ (50) ਪੁੱਤਰ ਹਰਨੇਕ ਸਿੰਘ ਜੋ ਕਿ ਪਿੰਡ ਕਾਲਾਝਾੜ ਦੀ ਪੁਲਿਸ ਚੌਕੀ 'ਚ ਹੌਲਦਾਰ ਵਜੋਂ ਤਾਇਨਾਤ ਸੀ। ਐਤਵਾਰ ਸਵੇਰੇ ਸਮੇਂ ਜਦੋਂ ਉਹ ਡਿਊਟੀ ਤੋਂ ਬਾਅਦ ਆਪਣੇ ਪਿੰਡ ਰਾਜਲਾ ਵਾਪਸ ਜਾ ਰਿਹਾ ਸੀ ਤਾਂ ਉਹ ਭੇਤਭਰੇ ਹਾਲਾਤ 'ਚ ਭਾਖੜਾ ਨਹਿਰ 'ਚ ਡਿੱਗ ਪਿਆ ਤੇ ਨਹਿਰ 'ਚ ਡਿੱਗਦਿਆਂ ਦੰਦਲ ਪੈ ਜਾਣ 'ਤੇ ਭਾਖੜਾ ਨਹਿਰ ਪਾਣੀ ਦੇ ਉਪਰ ਤਰਦਾ ਜਾ ਰਿਹਾ ਸੀ, ਜਿਸ ਨੂੰ ਗੋਤਾਖੋਰਾਂ ਜੋ ਕਿਸੇ ਕਾਰਨ ਮੌਕੇ 'ਤੇ ਮੌਜੂਦ ਸਨ, ਵੱਲੋਂ ਕੁਝ ਦੂਰੀ 'ਤੇ ਸਥਿਤ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਤੋਂ ਕੱਢ ਲਿਆ। ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਕਰ ਦਿੱਤਾ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਥਾਣਾ ਦੇ ਏਐੱਸਆਈ ਰਾਜਬੀਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪੁੱਤਰ ਮਨਪ੍ਰਰੀਤ ਸਿੰਘ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ। ਮਿ੍ਤਕ ਆਪਣੇ ਪਿੱਛੇ ਪਤਨੀ, ਦੋ ਲੜਕੇ ਤੇ ਦੋ ਲੜਕੀਆਂ ਛੱਡ ਗਿਆ ਹੈ।