ਸਕੂਲ ਵਿਖੇ ਕਰੀਅਰ ਕਾਊਂਸਲਿੰਗ ਦੀ ਵਰਕਸ਼ਾਪ ਕਰਵਾਈ
ਸਕੂਲ ਵਿਖੇ ਕਰੀਅਰ ਕਾਉਂਸਲਿੰਗ ਦੀ ਵਰਕਸ਼ਾਪ ਕਰਵਾਈ
Publish Date: Tue, 09 Dec 2025 04:58 PM (IST)
Updated Date: Tue, 09 Dec 2025 05:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡੀਏਵੀ ਪਬਲਿਕ ਸਕੂਲ, ਪਟਿਆਲਾ ਨੇ ਕਲਾਸ 9 ਤੇ 10 ਦੇ ਵਿਦਿਆਰਥੀਆਂ ਲਈ ਟਾਈਮ ਮੈਨੇਜਮੈਂਟ ਅਤੇ ਕਰੀਅਰ ਕਾਊਂਸਲਿੰਗ ਬਾਰੇ ਇਕ ਮਹੱਤਵਪੂਰਨ ਅਤੇ ਜਾਣਕਾਰੀਆਂ ਭਰਿਆ ਵਰਕਸ਼ਾਪ ਕਰਵਾਈ ਗਈ। ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਸਹੀ ਅਕਾਦਮਿਕ ਅਤੇ ਕਰੀਅਰ ਚੋਣਾਂ ਕਰਨ ਲਈ ਮਾਰਗਦਰਸ਼ਨ ਦੇਣਾ ਸੀ। ਵਰਕਸ਼ਾਪ ਦੇ ਦੋ ਖ਼ਾਸ ਸੈਸ਼ਨ ਰੱਖੇ ਗਏ। ਪਹਿਲਾ ਸੈਸ਼ਨ ਸਟਰੀਮ ਚੋਣ ’ਤੇ ਕੇਂਦ੍ਰਿਤ ਸੀ, ਜਿਸ ਵਿਚ 100 ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਨੂੰ 10ਵੀਂ ਦੇ ਬਾਅਦ ਸਹੀ ਸਟਰੀਮ ਚੁਣਨ ਲਈ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ ਗਈ। ਦੂਜੇ ਸੈਸ਼ਨ ਵਿਚ ਕਲਾਸ 9 ਦੇ 150 ਵਿਦਿਆਰਥੀਆਂ ਨੇ ਭਾਗ ਲਿਆ। ਇਹ ਇੱਕ ਟਾਈਮ ਮੈਨੇਜਮੈਂਟ ਬਾਰੇ ਇੰਟਰਐਕਟਿਵ ਵਰਕਸ਼ਾਪ ਸੀ, ਜਿਸ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਕਰੀਅਰ ਯੋਜਨਾ ਬਣਾਉਣ ਵਿੱਚ ਸਮੇਂ ਦੀ ਪ੍ਰਭਾਵਸ਼ਾਲੀ ਵਰਤੋਂ ਬਾਰੇ ਦੱਸਿਆ ਗਿਆ। ਵਰਕਸ਼ਾਪ ਦੇ ਸਰੋਤ ਵਿਅਕਤੀ ਆਸ਼ਿਸ਼, ਚੈਤਨਿਆ, ਚੰਡੀਗੜ੍ਹ ਦੇ ਪ੍ਰਸਿੱਧ ਵਕਤਾ ਸਨ। ਉਨ੍ਹਾਂ ਨੇ ਪ੍ਰੇਰਕ ਉਦਾਹਰਣਾਂ, ਲਾਭਦਾਇਕ ਸੁਝਾਅ ਅਤੇ ਪ੍ਰੈਕਟੀਕਲ ਤਰੀਕੇ ਸਾਂਝੇ ਕੀਤੇ। ਕਾਰਜਕਰਮ ਦਾ ਸਮਾਪਨ ਵਿਵੇਕ ਤਿਵਾਰੀ ਦੇ ਧੰਨਵਾਦ ਸਮਾਰੋਹ ਨਾਲ ਹੋਇਆ। ਵਰਕਸ਼ਾਪ ਦਾ ਸਫਲ ਗੀਤਾ ਸ਼ਰਮਾ ਵੱਲੋਂ ਕੀਤਾ ਗਿਆ। ਸਾਰੇ ਪ੍ਰੋਗਰਾਮ ਦਾ ਸੰਚਾਲਨ ਸਤਯੇਂਦਰ ਸਿੰਘ, ਮੈਨੇਜਰ, ਪਟਿਆਲਾ ਸ਼ਾਖਾ, ਚੈਤਨਿਆ ਵੱਲੋਂ ਕੀਤਾ ਗਿਆ।