ਪੱਤਰ ਪ੍ਰਰੇਰਕ, ਪਟਿਆਲਾ : ਭੁਪਿੰਦਰਾ ਰੋਡ ਸਥਿਤ ਡੀਏਵੀ ਪਬਲਿਕ ਸਕੂਲ ਵਿਖੇ ਕੋਰੋਨਾ ਮਹਾਂਮਾਰੀ ਦੋਰਾਨ ਬੱਚਿਆਂ ਨੂੰ ਜਨਤਕ ਭਾਸ਼ਣ ਦੀ ਦੌੜ ਵਿੱਚ ਰੱਖਣ ਲਈ ਪਟਿਆਲਾ ਸਹੋਦਿਆ ਸਕੂਲ ਕੰਪਲੈਕਸ ਦੀ ਅਗਵਾਈ ਹੇਠ ਵਰਚੁਅਲ ਇੰਟਰ ਸਕੂਲ ਡਿਬੇਟ -2020 ਕਰਵਾਈ ਗਈ। ਡਿਬੇਟ ਨੂੰ ਦੋ ਸ਼੍ਰੇਣੀਆਂ 'ਚ ਵੰਡਿਆ। ਮੁਕਾਬਲਿਆਂ ਦੌਰਾਨ ਐਸ ਡੀ ਕੰਨਿਆ ਮਹਾਵਿਦਿਆਲਿਆ ਮਾਨਸਾ ਦੇ ਐਸੋਸੀਏਟ ਪ੍ਰਰੋਫੈਸਰ ਅਤੇ ਓਡੀ ਡਾ. ਮਧੂ ਸ਼ਰਮਾ ਤੇ ਈਰਦੀਪ ਕੌਰ ਸਹਾਇਕ ਪ੍ਰਰੋਫੈਸਰ, ਡਾ. ਜੋਗਿੰਦਰ ਪਾਲ ਤੇ ਪ੍ਰਰੋ. ਸੁਭਾਸ਼ ਚੰਦਰ ਸ਼ਰਮਾ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਨ੍ਹਾਂ ਮੁਕਾਬਲਿਆਂ 'ਚ ਵੱਖ-ਵੱਖ ਸਕੂਲਾਂ ਦੇ 34 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਪਿ੍ਰੰਸੀਪਲ ਵਿਵੇਕ ਤਿਵਾੜੀ ਨੇ ਦੀਪ ਸ਼ਿਖਾ ਦੀ ਅਗਵਾਈ ਹੇਠ ਅੰਗਰੇਜ਼ੀ ਵਿਭਾਗ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਰਚੁਅਲ ਡਿਬੇਟ ਵਿਚ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਣ 'ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਦਿਆਰਥੀ ਨੇ ਆਪਣੇ ਮਨ ਵਿਚ ਟਿੱਚਾ ਮਿੱਥ ਕੇ ਚੁੱਣਿਆ ਹੋਇਆ ਹੈ ਤਾਂ ਉਸ ਸਾਹਮਣੇ ਆਉਣ ਵਾਲੀ ਸਾਰੀਆਂ ਰੁਕਾਵਟਾਂ ਨੂੰ ਉਹ ਅਸਾਨੀ ਨਾਲ ਪਾਰ ਕਰ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿਸ਼ਿਆਂ 'ਤੇ ਨੌਜਵਾਨ ਬੁਲਾਰਿਆਂ ਨੂੰ ਸੁਣਨ ਅਤੇ ਆਪਣੇ ਆਪ ਤੇ ਭਰੋਸਾ ਕਰਕੇ ਆਪਣੇ ਵਿਚਾਰ ਪੇਸ਼ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।