ਸਟਾਫ ਰਿਪੋਰਟਰ, ਪਟਿਆਲਾ : ਸੰਸਦ ਮੈਂਬਰ ਪਰਨੀਤ ਕੌਰ (Preneet Kaur) ਦੇ ਬੈਂਕ ਖਾਤੇ 'ਚੋਂ 23 ਲੱਖ ਰੁਪਏ ਉਡਾਉਣ ਦੇ ਮਾਮਲੇ ਦੀ ਜਾਂਚ ਕਰਦੇ ਹੋਏ ਸੀਆਈਏ ਪਟਿਆਲਾ ਦੀ ਟੀਮ ਨੇ ਫਿਨੋ ਪੇਮੈਂਟ ਬੈਂਕ ਦੇ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਲ 2017 'ਚ ਸ਼ੁਰੂ ਹੋਏ ਇਸ ਬੈਂਕ ਦੀਆਂ 14 ਸੂਬਿਆਂ 'ਚ ਬ੍ਰਾਂਚਾਂ ਹਨ।

ਲੁੱਖਾਂ ਰੁਪਏ ਡੁੱਬਣ ਤੋਂ ਪਰੇਸ਼ਾਨ ਟ੍ਰੈਵਲ ਏਜੰਟ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਭਾਈਵਾਲਾਂ ਨੂੰ ਠਹਿਰਾਇਆ ਜ਼ਿੰਮੇਵਾਰ

ਐੱਸਐੱਸਪੀ ਪਟਿਆਲਾ ਮਨਦੀਪ ਸਿੱਧੂ ਨੇ ਕਿਹਾ ਕਿ ਇਸ ਬੈਂਕ ਜ਼ਰੀਏ 200 ਦੇ ਕਰੀਬ ਲੋਕਾਂ ਨਾਲ ਸਾਈਬਰ ਠੱਗੀ ਹੋਈ ਹੈ। ਬੈਂਕ ਮੈਨੇਜਰ ਝਾਰਖੰਡ ਦਾ ਦੱਸਿਆ ਜਾ ਰਿਹਾ ਹੈ। ਅੱਜ ਡੇਢ ਵਜੇ ਐੱਸਐੱਸਪੀ ਸਿੱਧੂ ਪ੍ਰੈੱਸ ਕਾਨਫਰੰਸ 'ਚ ਬਾਕੀ ਜਾਣਕਾਰੀ ਦੇਣਗੇ।

Posted By: Seema Anand