ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਦਿੜ੍ਹਬਾ ਪੁਲਿਸ ਨੇ ਚੈੱਕ ਪੋਸਟ ਕਾਕੂਵਾਲਾ ਵਿਖੇ ਇਕ ਗੱਡੀ ਸਮੇਤ ਚਾਰ ਨੌਜਵਾਨਾਂ ਨੂੰ ਇਕ ਗ੍ਰਾਮ ਹੈਰੋਇਨ ਤੇ ਤਿੰਨ ਸਰਿੰਜਾਂ ਦੇ ਗਿ੍ਫ਼ਤਾਰ ਕੀਤਾ ਹੈ। ਮੁੱਖ ਅਫ਼ਸਰ ਥਾਣਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਾਕੂਵਾਲਾ ਚੈੱਕ ਪੋਸਟ ਉਤੇ ਇਕ ਏਐੱਸਆਈ ਮਨਜੀਤ ਸਿੰਘ ਇਕ ਕਾਰ ਦੀ ਤਲਾਸ਼ੀ ਲਈ। ਉਸ ਕਾਰ ਵਿਚੋਂ ਇਕ ਗਰਾਮ ਹੈਰੋਇਨ ਤੇ ਤਿੰਨ ਸਰਿੰਜਾਂ ਬਰਾਮਦ ਕੀਤੀਆਂ। ਮਨਜੀਤ ਸਿੰਘ ਨੇ ਰੁੱਕਾ ਭੇਜਣ ਉਤੇ ਮਹਿੰਦਰਜੀਤ ਸਿੰਘ ਥਾਣੇਦਾਰ ਜਗਤਾਰ ਸਿੰਘ ਪੁੱਤਰ ਪਵਿੱਤਰ ਸਿੰਘ ਵਾਸੀ ਦਿੜ੍ਹਬਾ, ਬਲਵਿੰਦਰ ਸਿੰਧ ਪੁੱਤਰ ਲੀਲਾ ਸਿੰਘ ਵਾਸੀ ਕਾਹਨਗੜ ਘਰਾਚੋ, ਅਰਸ਼ਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਅਤਾਲਾ ਅਤੇ ਬਿੱਕਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਕਾਹਨਗੜ ਘਰਾਚੋਂ (ਪਾਤੜਾਂ) ਨੂੰ ਮੌਕੇ ਉਤੇ ਗਿ੍ਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।