v> ਸਟਾਫ ਰਿਪੋਰਟਰ, ਪਟਿਆਲਾ : ਸਥਾਨਕ ਰੋਜ਼ ਕਾਲੋਨੀ ਵਿਖੇ ਪਤੀ ਵੱਲੋਂ ਪਤਨੀ ਦਾ ਚਾਕੂ ਨਾਲ ਗਲ਼ਾ ਰੇਤ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੋਤਵਾਲੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਰਖਵਾ ਕੇ ਕਾਤਲ ਪਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਡੀਐੱਸਪੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਅੱਜ ਸਵੇਰੇ ਥਾਣਾ ਕੋਤਵਾਲੀ ਮੁਖੀ ਰਾਹੁਲ ਕੌਸ਼ਲ ਨੂੰ ਰੋਜ ਕਾਲੋਨੀ ਵਿਖੇ ਲੜਕੀ ਦਾ ਕਤਲ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਮੌਕੇ ਤੇ ਪੁੱਜੀ ਤਾਂ ਦੇਖਿਆ ਕਿ ਲੜਕੀ ਦਾ ਗਲ਼ਾ ਚਾਕੂ ਨਾਲ ਰੇਤ ਕੇ ਕਤਲ ਕੀਤਾ ਗਿਆ ਹੈ। ਮੁੱਢਲੀ ਪੜਤਾਲ 'ਚ ਸਾਹਮਣੇ ਆਇਆ ਹੈ ਕਿ ਮੱਧ ਪ੍ਰਦੇਸ਼ ਵਾਸੀ ਰਾਹੁਲ ਤੇ ਉਸ ਦੀ ਪਤਨੀ ਸੰਜਨਾ ਰੋਜ਼ ਕਾਲੋਨੀ 'ਚ ਕਿਰਾਏ ਦੇ ਮਕਾਨ 'ਚ ਰਹਿ ਰਹੇ ਸਨ। ਰਾਹੁਲ ਪੇਂਟਰ ਦਾ ਕੰਮ ਕਰਦਾ ਹੈ ਜਿਸ ਵੱਲੋਂ ਕਿਸੇ ਕਾਰਨ ਆਪਣੀ ਪਤਨੀ ਸੰਜਨਾ ਦਾ ਕਤਲ ਕਰ ਦਿੱਤਾ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ। ਡੀਐੱਸਪੀ ਸ਼ਰਮਾ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ 'ਚ ਰੱਖਿਆ ਗਿਆ ਹੈ ਅਤੇ ਕਤਲ ਦੇ ਕਾਰਨ ਜਾਣਨ ਲਈ ਹਰ ਪੱਖ ਤੋਂ ਪੜਤਾਲ ਕੀਤੀ ਜਾ ਰਹੀ ਹੈ। ਮੁਲਜ਼ਮ ਰਾਹੁਲ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Posted By: Seema Anand