ਪੱਤਰ ਪੇ੍ਰਰਕ, ਦੇਵੀਗੜ੍ਹ : ਥਾਣਾ ਜੁਲਕਾਂ ਅਧੀਨ ਪਿੰਡ ਰਾਮ ਨਗਰ ਚੂੰਨੀਵਾਲਾ ਉਰਫ਼ ਦੇਵੀਗੜ੍ਹ ਵਿਖੇ ਪਿਛਲੇ ਦਿਨੀਂ ਚੋਰ ਇਲੈਕਟਿ੍ਕ ਤੇ ਸੈਨੇਟਰੀ ਦੀ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਦਾ ਸਾਮਾਨ ਤੇ ਨਕਦੀ ਲੈ ਗਏ। ਪ੍ਰਰਾਪਤ ਕੀਤੀ ਜਾਣਕਾਰੀ ਅਨੁਸਾਰ ਇਸ ਪਿੰਡ ਵਿਚ ਹਰਕੇਸ਼ ਇਲੈਕਟਿ੍ਕ ਤੇ ਸੈਨਟਰੀ ਦੀ ਦੁਕਾਨ ਦਾ ਸ਼ਟਰ ਤੋੜ ਕੇ ਉਸ ਵਿਚੋਂ ਕਰੀਬ 10 ਲੱਖ ਦਾ ਇਲੈਕਟਿ੍ਕ ਤੇ ਸੈਨਟਰੀ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਇਸ ਦੁਕਾਨ ਦੇ ਮਾਲਕ ਹਰਕੇਸ਼ ਕੁਮਾਰ ਨੇ ਦੱਸਿਆ ਕਿ ਚੋਰ ਦੁਕਾਨ ਦੇ ਗੱਲੇ ਵਿਚ ਪਏ 25 ਹਜ਼ਾਰ ਰੁਪਏ ਵੀ ਲੈ ਗਏ। ਉਸ ਨੇ ਦੱਸਿਆ ਸੀਸੀਟੀਵੀ ਕੈਮਰੇ ਮੁਤਾਬਕ ਚੋਰਾਂ ਨੇ ਮੂੰਹ ਢੱਕੇ ਹੋਏ ਸਨ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਦੁਕਾਨ ਦੇ ਕੈਮਰਿਆਂ ਦੇ ਮੂੰਹ ਉਪਰ ਨੂੰ ਚੁੱਕ ਦਿੱਤੇ ਸਨ। ਇਸ ਘਟਨਾ ਦੀ ਖ਼ਬਰ ਸੁਣ ਕੇ ਥਾਣਾ ਜੁਲਕਾਂ ਦੀ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਹੋਈਆਂ ਚੋਰੀਆਂ ਬਾਰੇ ਜਾਣਕਾਰੀ ਲਈ। ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।