ਪੱਤਰ ਪੇ੍ਰਰਕ, ਦੇਵੀਗੜ੍ਹ : ਪਿੰਡ ਧਗੜੋਲੀ ਦੀ ਸਹਿਕਾਰੀ ਸਭਾ ਦੇ ਸਾਬਕਾ ਸਕੱਤਰ ਵੱਲੋਂ ਸਭਾ ਨਾਲ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਲਿਮਟਿਡ ਪਟਿਆਲਾ ਨੇ ਥਾਣਾ ਜੁਲਕਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਧੰਨਾ ਰਾਮ ਸਾਬਕਾ ਸਕੱਤਰ ਬਹੁਮੰਤਵੀ ਸਹਿਕਾਰੀ ਸਭਾ ਪਿੰਡ ਧਗੜੋਲੀ ਨੇ ਉਥੋਂ ਦੀ ਸਹਿਕਾਰੀ ਸਭਾ ਦੇ ਦੋ ਮੁਲਾਜ਼ਮਾਂ ਗੁਰਿੰਦਰ ਸਿੰਘ ਤੇ ਹਰਸਿਮਰਨ ਸਿੰਘ ਦੇ ਜਾਅਲੀ ਦਸਤਖ਼ਤ ਕਰ ਕੇ ਰਿਕਾਰਡ ਨਾਲ ਛੇੜਛਾੜ ਕਰ ਕੇ ਖਾਦ ਦੀ ਵਿਕਰੀ ਸਬੰਧੀ ਲਗਪਗ 87 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲਿਸ ਨੇ ਸਾਬਕਾ ਸਕੱਤਰ ਧੰਨਾ ਰਾਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।