ਪੱਤਰ ਪੇ੍ਰਰਕ, ਨਾਭਾ: ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਇਕ ਹਵਾਲਾਤੀ ਕੋਲੋਂ ਮੋਬਾਈਲ ਫੋਨ ਅਤੇ ਡਾਟਾ ਕੇਵਲ ਬਰਾਮਦ ਕੀਤੀ ਗਈ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵਿੰਦਰਪਾਲ ਦੇ ਬਿਆਨ 'ਤੇ ਥਾਣਾ ਸਦਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਅਨੁਸਾਰ ਹਵਾਲਾਤੀ ਇੰਦਰਪ੍ਰਰੀਤ ਸਿੰਘ ਵਾਸੀ ਅਲੌਹਰਾਂ ਕਲਾਂ ਨਾਭਾ ਦੀ ਤਲਾਸ਼ੀ ਦੌਰਾਨ ਉਸ ਦੀ ਜੇਬ ਵਿਚੋਂ ਮੋਬਾਈਲ ਫੋਨ ਅਤੇ ਡਾਟਾ ਕੇਵਲ ਬਰਾਮਦ ਕੀਤੀ ਗਈ ਹੈ ਥਾਣਾ ਸਦਰ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।