ਪੱਤਰ ਪੇ੍ਰਰਕ, ਪਟਿਆਲਾ : ਥਾਣਾ ਅਰਬਨ ਅਸਟੇਟ ਪੁਲਿਸ ਨੇ ਸੁੱਖਵਿੰਦਰ ਸਿੰਘ ਵਾਸੀ ਪਿੰਡ ਨਸੀਰਪੁਰ, ਘਨੌਰ ਹਾਲ ਕਿਰਾਏਦਾਰ ਅਰਬਨ ਅਸਟੇਟ ਫ਼ੇਜ਼-2 ਦੀ ਸ਼ਿਕਾਇਤ ਦੇ ਅਧਾਰ ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਅਗਵਾ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ਼ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਲਾਪਤਾ ਲੁਕਿੰਦਰ ਸਿੰਘ (20) ਦੇ ਪਿਤਾ ਸੁੱਖਵਿੰਦਰ ਸਿੰਘ ਦੇ ਉਹ ਇੱਕ ਨਿੱਜ਼ੀ ਕੰਪਨੀ ਵਿਚ ਕੰਮ ਕਰਦਾ ਹੈ। ਉਸ ਦਾ ਲੜਕਾ ਸਰਕਾਰੀ ਮਹਿੰਦਰਾ ਕਾਲਜ਼ 'ਚ ਬੀਏ ਭਾਗ ਦੂਜੇ ਦਾ ਵਿਦਿਆਰਥੀ ਹੈ। ਜੋਕਿ ਲੰਘੇ ਦਿਨ ਰੋਜ਼ਾਨਾ ਦੀ ਤਰਾਂ੍ਹ ਸਵਾ 8 ਵੱਜੇ ਘਰੋਂ ਸੈਰ ਕਰਨ ਲਈ ਗਿਆ ਸੀ।ਜੋਕਿ ਦੇਰ ਸ਼ਾਮ ਤੱਕ ਘਰ ਵਾਪਸ ਨਹੀਂ ਪਰਤਿਆ,ਜਿਸ ਦੀ ਤਲਾਸ਼ ਉਸ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਘਰਾਂ ਵਿਚ ਵੀ ਕੀਤੀ ਪਰ ਉਸ ਦਾ ਹਾਲੇ ਤੱਕ ਵੀ ਕੁੱਝ ਵੀ ਨਹੀਂ ਪਤਾ ਲੱਗ ਸਕਿਆ ਹੈ। ਉਨਾਂ੍ਹ ਨੂੰ ਸ਼ੱਕ ਹੈ ਕਿ ਉਸ ਦੇ ਲੜਕੇ ਨੂੰ ਅਣਪਛਾਤੇ ਵਿਅਕਤੀਆਂ ਖਿਲਾਫ਼ ਅਗਵਾ ਕਰਕੇ ਆਪਣੀ ਹਿਰਾਸਤ ਵਿਚ ਰੱਖਿਆ ਹੋਇਆ ਹੈ।