ਪੱਤਰ ਪ੍ਰਰੇਰਕ, ਰਾਜਪੁਰਾ : ਥਾਣਾ ਸਦਰ ਪੁਲਿਸ ਨੇ ਰਾਜਪੁਰਾ-ਚੰਡੀਗੜ੍ਹ ਰੋਡ 'ਤੇ ਪਿੰਡ ਜਨਸੂਆ ਨੇੜੇ ਇੱਕ ਕੈਂਟਰ ਨੂੰ ਕਾਬੂ ਕਰਕੇ ਉਸ ਵਿੱਚ 12 ਮੱਝਾਂ ਤੇ 5 ਕੱਟੇ ਜਿਹੜੇ ਬੁਰੀ ਤਰ੍ਹਾਂ ਬੰਨੇ ਹੋਏ ਸਨ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਕੇ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਸਦਰ ਪੁਲਿਸ ਅਧੀਨ ਪੈਂਦੀ ਚੌਂਕੀ ਜਨਸੂਆ ਦੇ ਇੰਚਾਰਜ ਥਾਣੇਦਾਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਏਐਸਆਈ ਜਗਦੇਵ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਪਿੰਡ ਜਨਸੂਆ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਸ਼ੱਕ ਦੇ ਅਧਾਰ ਤੇ ਇੱਕ ਕੈਂਟਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚ ਬੜੀ ਬੇਰਹਿਮੀ ਨਾਲ ਲੱਦੇ 12 ਮੱਝਾਂ ਅਤੇ 5 ਕੱਟੇ ਬਰਾਮਦ ਹੋਏ। ਜਿਸ ਤੇ ਥਾਣਾ ਸਦਰ ਪੁਲਿਸ ਨੇ ਉਕਤ ਮਾਮਲੇ ਵਿੱਚ ਮੇਵਾ ਸਿੰਘ ਵਾਸੀ ਨਾਭਾ ਰੋਡ ਮੁਹੱਲਾ ਵਾਸਪੁਰਾ ਮਲੇਰਕੋਟਲਾ, ਮੁਹੰਮਦ ਨੀਮ ਵਾਸੀ ਪਿੰਡ ਬਸਰਾ ਜ਼ਿਲ੍ਹਾ ਮੁਜੱਫਰਨਗਰ ਤੇ ਆਰਿਫ ਵਾਸੀ ਉਮਰਪੁਰਾ ਜ਼ਿਲ੍ਹਾ ਮੁਜੱਫਰਨਗਰ ਨੰੂਗਿ੍ਫ਼ਤਾਰ ਕਰਕੇ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।