ਬਿਕਰਮਜੀਤ ਸਹੋਤਾ,ਫ਼ਤਹਿਗੜ੍ਹ ਸਾਹਿਬ : ਸੀਆਈਏ ਸਟਾਫ ਸਰਹਿੰਦ ਨੇ ਇਕ ਵਿਅਕਤੀ ਨੰੂ ਹੈਰੋਇਨ ਸਮੇਤ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ। ਡੀਐੱਸਪੀ ਜਾਂਚ ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਏਐੱਸਆਈ ਸਤਵਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਸੈਂਪਲਾਂ ਟੀ ਪੁਆਇੰਟ ਕੋਲੋਂ ਸੰਜੇ ਵਾਸੀ ਰਾਮ ਕਲੋਨੀ ਬਰਨਾਲਾ ਰੋਡ ਸਿਰਸਾ ਨੂੰ 22 ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ ਕਰਕੇ ਥਾਣਾ ਬਡਾਲੀ ਆਲਾ ਸਿੰਘ ਵਿਖੇ ਮਾਮਲਾ ਦਰਜ ਕੀਤਾ ਹੈ। ਸੰਜੇ ਨੰੂ ਅਦਾਲਤ ਫਤਹਿਗੜ੍ਹ ਸਾਹਿਬ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।