ਗੁਰਪ੍ਰਰੀਤ ਸਿੰਘ ਜੋਗੀਪੁਰ, ਘਨੌਰ : ਥਾਣਾ ਘਨੌਰ ਪੁਲਿਸ ਨੇ ਦੋ ਕਿਲੋ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕੇ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਸਮੇਤ ਪੁਲਿਸ ਪਾਰਟੀ ਨੇ ਨਾਕੇ ਦੌਰਾਨ ਭਾਖੜਾ ਨਹਿਰ ਘਨੌਰ ਦੇ ਪੁਲ ਨੇੜਿਓ ਸਰਾਲਾ ਹੈੱਡ ਸਾਈਡ ਤੋਂ ਆ ਰਹੇ ਮੋਟਰਸਾਈਕਲ ਦਮਨਜੀਤ ਸਿੰਘ ਵਾਸੀ ਵਾਰਡ-1 ਘਨੌਰ ਤੇ ਅਵਤਾਰ ਸਿੰਘ ਉਰਫ ਲਾਡੀ ਵਾਸੀ ਪਿੰਡ ਚਮਾਰੂ ਥਾਣਾ ਘਨੌਰ ਨੂੰ ਕਾਬੂ ਕਰ ਕੇ ਦੋ ਕਿਲੋ ਅਫੀਮ ਬਰਾਮਦ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।