ਕੇਵਲ ਸਿੰਘ, ਅਮਲੋਹ

ਨਜ਼ਦੀਕੀ ਪਿੰਡ ਖਨਿਆਣ ਵਿਖੇ ਨੌਜਵਾਨ ਕਮੇਟੀ ਖਨਿਆਣ ਵਲੋਂ 7ਵਾਂ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੇ ਆਖਰੀ ਦਿਨ ਸ਼ੋ੍ਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਨੇ ਜੇਤੂ ਟੀਮਾਂ ਨੂੰ ਇਨਾਮਾਂ ਤਕਸੀਮ ਕੀਤੇ। ਭਾਈ ਖ਼ਾਲਸਾ ਦੇ ਨਾਲ ਪਰਮਜੀਤ ਸਿੰਘ ਖਨਿਆਣ, ਪ੍ਰਧਾਨ ਗੁਰਵਿੰਦਰ ਰਾਜੂ, ਸੰਤੋਖ ਸਿੰੰਘ ਜੰਜੂਆ, ਮਨਪ੍ਰਰੀਤ ਸਿਘ ਨੇ ਵਿਸ਼ੇੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਭਾਈ ਖ਼ਾਲਸਾ ਨੇ ਕਿਹਾ ਕਿ ਕਲੱਬਾਂ ਵੱਲੋਂ ਕਰਵਾਏ ਜਾਂਦੇ ਖੇਡ ਟੂਰਨਾਮੈਂਟ ਇਕ ਚੰਗਾ ਉਪਰਾਲਾ ਹਨ ਅਤੇ ਹਰ ਪਿੰਡ ਅਤੇ ਸਹਿਰ ਵਿਚ ਖੇਡ ਟੂਰਨਾਮੈਂਟ ਹੋਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਟੁੂਰਨਾਮੈਂਟਾਂ ਵਿਚੋਂ ਹੀ ਚੰਗੇ ਖਿਡਾਰੀ ਪੈਦਾ ਹੁੰਦੇ ਹਨ ਜਿਹੜੇ ਕਿ ਅੱਗੇ ਜਾ ਕੇ ਆਪਣੇ ਹਲਕੇ ਅਤੇ ਸੂਬੇ ਦਾ ਨਾਮ ਰੌਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਿਚ ਭਾਗ ਲੈਣ ਨਾਲ ਜਿੱਥੇ ਖਿਡਾਰੀ ਨਸ਼ੇ ਤੋਂ ਦੂਰ ਰਹਿੰਦੇ ਹਨ ਉੱਥੇ ਉਨ੍ਹਾਂ ਦੇ ਸਰੀਰ ਦਾ ਵਿਕਾਸ ਹੁੰਦਾ ਹੈ ਇਸ ਲਈ ਨੌਜਵਾਨ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ। ਇਸ ਮੌਕੇ ਪਹਿਲੇ ਸਥਾਨ ਤੇ ਖਨਿਆਣ ਜੰਜੂਆ, ਦੂਸਰੇ ਮੈਨੇਜਮੈਂਟ ਕਮੇਟੀ ਦੀ ਟੀਮ ਅਤੇ ਤੀਸਰੇ ਸਥਾਨ 'ੁਤੇ ਪਿੰਡ ਰੋਹਣਂੋ ਦੀ ਟੀਮ ਰਹੀ ਜਿਨ੍ਹਾਂ ਨੂੰ ਕਰਮਵਾਰ 4100, 3100, 2100 ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਤਿੰਦਰ ਸਿੰਘ, ਬੁੱਧ ਸਿੰਘ ਚੀਮਾ, ਤਰਨਵੀਰ ਸਿਘ, ਗੁਰਗਿਆਨ ਸਿੰਘ, ਗੁਰਦੀਪ ਸਿੰਘ, ਗੁਰਬਿੰਦਰ ਸਿਘ, ਲਵਪ੍ਰਰੀਤ ਸਿੰਘ, ਅਮਨਜੋਤ ਸਿੰਘ, ਜਗਮੋਹਨ ਸਿੰਘ ਅਤੇ ਖੇਡ ਪ੍ਰਰੇਮੀ ਮੌਜੂਦ ਸਨ।