ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਜ਼ਿਲ੍ਹੇ ਵਿਚ 133 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਪ੍ਰਰਾਪਤ 3200 ਦੇ ਕਰੀਬ ਰਿਪੋਰਟਾਂ ਵਿਚੋਂ 133 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਜਿਸ ਨਾਲ ਜ਼ਿਲ੍ਹੇ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 14 ਹਜ਼ਾਰ 465 ਹੋ ਗਈ ਹੈ, ਜਦੋਂਕਿ ਚਾਰ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਨ ਕੁੱਲ ਕੋਵਿਡ ਪਾਜ਼ੇਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 425 ਹੋ ਗਈ ਹੈ। ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 133 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 113, ਨਾਭਾ ਤੋਂ 03, ਰਾਜਪੁਰਾ ਤੋਂ 04, ਸਮਾਣਾ ਤੋਂ 04, ਬਲਾਕ ਭਾਦਸੋਂ ਤੋਂ 01, ਬਲਾਕ ਕੌਲੀ ਤੋਂ 02, ਬਲਾਕ ਦੁੱਧਣ ਸਾਧਾਂ ਤੋਂ 02, ਬਲਾਕ ਕਾਲੋਮਾਜਰਾ ਤੋਂ 02 ਅਤੇ ਬਲਾਕ ਹਰਪਾਲਪੁਰ ਤੋਂ 02 ਕੇਸ ਰਿਪੋਰਟ ਹੋਏ ਹਨ। ਜਿਨ੍ਹਾਂ ਵਿਚੋਂ 11 ਪਾਜ਼ੇਟਿਵ ਕੇਸਾਂ ਦੇ ਸੰਪਰਕ ਤੇ 1 ਮਰੀਜ ਕੰਟੈਨਮੈਂਟ ਜੋਨ ਅਤੇ ਓਪੀਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਪਾਜ਼ੇਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਗੁਰਬਖਸ਼ ਕਲੋਨੀ, ਲਹਿਲ ਕਲੋਨੀ, ਚਰਨ ਬਾਗ , ਰਾਘੋਮਾਜਰਾ, ਪ੍ਰਰੋਫੈਸਰ ਕਲੋਨੀ, ਫੁਲਕੀਆਂ ਐਨਕਲੇਵ, ਦਸ਼ਮੇਸ ਨਗਰ, ਨਿਊ ਅਫ਼ਸਰ ਕਲੋਨੀ, ਧਾਲੀਵਾਲ ਕਲੋਨੀ, ਡੀਐਮਡਬਲਿਯੂ, ਗੁੜ ਮੰਡੀ, ਪਾਵਰ ਕਲੋਨੀ, ਮਾਰਕਲ ਕਲੋਨੀ, ਕੇਸਰ ਬਾਗ, ਪ੍ਰਤਾਪ ਨਗਰ, ਸਰਹਿੰਦੀ ਗੇਟ, ਹਰਮਨ ਕਲੋਨੀ, ਜਗਤਾਰ ਨਗਰ, ਦਸ਼ਮੇਸ ਨਗਰ, ਅਮਨ ਕੇਸਰ ਬਾਗ, ਪ੍ਰਤਾਪ ਨਗਰ, ਸਰਹਿੰਦੀ ਗੇਟ, ਹਰਮਨ ਕਲੋਨੀ, ਜਗਤਾਰ ਨਗਰ, ਆਰੀਆ ਸਮਾਜ, ਬਚਿੱਤਰ ਨਗਰ, ਮਾਡਲ, ਮਹਿੰਦਰਾ ਕਲੋਨੀ, ਪੁਰਾਣਾ ਬਿਸ਼ਨ ਨਗਰ, ਬੀ ਟੈਂਕ, ਪ੍ਰਰੇਮ ਨਗਰ, ਈਸ਼ਵਰ ਨਗਰ, ਫਰੈਂਡਜ ਐਨਕਲੇਵ , ਅਰਬਨ ਅਸਟੇਟ 1,2, ਰੋਆਇਲ ਐਨਕਲੇਵ , ਰਣਜੀਤ ਵਿਹਾਰ, ਇੰਦਰ ਪੁਰੀ ਕਲੋਨੀ,ਘੁੰਮਣ ਨਗਰ , ਗੂਰੂ ਨਾਨਕ ਨਗਰ, ਨਿਊ ਫਰੈਂਡਜ ਐਨਕਲੇਵ, ਫਰੈਂਡਜ ਕਲੋਨੀ, ਮਜੀਠੀਆ ਐਨਕਲੇਵ,ਪੰਜਾਬੀ ਬਾਗ, ਬਾਬੂ ਸਿੰਘ ਕਲੋਨੀ, ਅਦਰਸ਼ ਕਲੋਨੀ, ਗਾਰਡਨ ਹਾਈਟ, ਦੇਸੀ ਮਹਿਮਾਨਦਾਰੀ, ਜਗਦੀਸ਼ ਐਨਕਲੇਵ, ਆਨੰਦ ਨਗਰ ਬੀ, ਬਾਜਵਾ ਕਲੋਨੀ, ਹਰਿੰਦਰ ਨਗਰ, ਆਫੀਸਰ ਐਨਕਲੇਵ ,ਰਾਜਪੁਰਾ ਤੋਂ ਨੇੜੇ ਆਰੀਆ ਸਮਾਜ ਮੰਦਿਰ, ਰਵੀਦਾਸ ਮੁਹੱਲਾ, ਗਾਂਧੀ ਕਲੋਨੀ,ਨਾਭਾ ਤੋਂ ਬਾਬਾ ਰਾਮ ਸਿੰਘ ਕਲੋਨੀ, ਸਮਾਣਾ ਤੋਂ ਦੁਰਗਾ ਕਲੌਨੀ, ਨੇੜੇ ਥੜਾ ਸਾਹਿਬ ਗੁਰਦੁਆਰੇ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪਾਜ਼ੇਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ ਤੇ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

-------

ਇਨ੍ਹਾਂ ਮਰੀਜ਼ਾਂ ਦੀ ਹੋਈ ਮੌਤ

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿੱਚ ਚਾਰ ਕੋਵਿਡ ਪਾਜ਼ੇਟਿਵ ਕੇਸਾਂ ਦੀ ਮੌਤ ਹੋ ਗਈ ਹੈ। ਜਿੰਨਾਂ ਵਿਚੋਂ ਇਕ ਨਾਭਾ ਸ਼ਹਿਰ ਤੋਂ ਬੈਂਕ ਸਟਰੀਟ ਦੀ ਰਹਿਣ ਵਾਲੀ 60 ਸਾਲਾ ਅੌਰਤ ਹਾਈਪਰਟੈਂਸ਼ਨ ਦੀ ਮਰੀਜ਼ ਸੀ ਅਤੇ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਸੀ।ਦੂਸਰੀ ਸਮਾਣਾ ਦੇ ਥੜਾ ਸਾਹਿਬ ਗੁਰਦੁਆਰੇ ਦੇ ਨੇੜੇ ਰਹਿਣ ਵਾਲੀ 70 ਸਾਲਾ ਅੌਰਤ ਦਿਲ ਦੀ ਬਿਮਾਰੀ ਦੀ ਮਰੀਜ਼ ਸੀ ਤੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ।ਤੀਸਰੀ ਰਾਜਪੁਰਾ ਦੀ ਰਹਿਣ ਵਾਲੀ 54 ਸਾਲਾ ਅੌਰਤ ਪੁਰਾਣੀ ਸ਼ੂਗਰ ਅਤੇ ਹਾਈਪਰਟੈਂਸ਼ਨ ਦੀ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ।ਚੌਥਾ ਪਟਿਆਲਾ ਦੀ ਗੁਰੂ ਤੇਗ ਬਹਾਦਰ ਕਲੋਨੀ ਦਾ ਰਹਿਣ ਵਾਲਾ 70 ਸਾਲਾ ਪੁਰਸ਼ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ। ਜਿਸ ਨਾਲ ਜਿਲੇ ਵਿੱਚ ਕੋਵਿਡ ਪਾਜ਼ੇਟਿਵ ਮਰੀਜਾਂ ਦੀ ਮੌਤ ਗਿਣਤੀ 425 ਹੋ ਗਈ ਹੈ।

-----

2 ਹਜ਼ਾਰ 80 ਵਿਅਕਤੀਆਂ ਦੇ ਲਏ ਸੈਂਪਲ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਸ਼ੁੱਕਰਵਾਰ ਨੂੰ 2 ਹਜ਼ਾਰ 80 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2 ਲੱਖ 37 ਹਜ਼ਾਰ 429 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾਂ ਵਿਚੋ ਜਿਲਾ ਪਟਿਆਲਾ ਦੇ 14 ਹਜ਼ਾਰ 465 ਕੋਵਿਡ ਪਾਜ਼ੇਟਿਵ, 2 ਲੱਖ 20 ਹਜ਼ਾਰ 674 ਨੇਗੇਟਿਵ ਅਤੇ ਲੱਗਭਗ 1890 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।