ਸਟਾਫ ਰਿਪੋਰਟਰ, ਪਟਿਆਲਾ : ਕਾਂਗਰਸ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ 'ਚ ਵਿਕਾਸ ਦੇ ਨਾਂ 'ਤੇ ਸੂਬੇ ਦੇ ਲੋਕਾਂ ਨੂੰ ਸਿਰਫ਼ ਤੇ ਸਿਰਫ ਮੂਰਖ ਬਣਾਇਆ ਹੈ। ਕਾਂਗਰਸ ਸਰਕਾਰ ਦੇ ਮੰਤਰੀਆਂ ਵੱਲੋਂ ਵਿਕਾਸ ਦੇ ਮਾਰੇ ਜਾ ਰਹੇ ਦਮਗੱਜੇ ਸਿਰਫ਼ ਖ਼ਬਰਾਂ ਤਕ ਹੀ ਸੀਮਤ ਹਨ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਿਢੱਲੋਂ ਨੇ ਸਥਾਨਕ ਅਰਬਨ ਅਸਟੇਟ ਵਿਖੇ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ। ਮੀਟਿੰਗ ਦੌਰਾਨ ਅਰਬਨ ਅਸਟੇਟ ਦੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਕਮੇਟੀ ਵੱਲੋਂ ਗੁਰਤੇਜ ਸਿੰਘ ਿਢੱਲੋਂ ਨੂੰ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਸਬੰਧੀ ਇਕ ਮੰਗ-ਪੱਤਰ ਸੌਂਪਿਆ ਗਿਆ। ਿਢੱਲੋਂ ਨੇ ਆਖਿਆ ਕਿ ਕਾਂਗਰਸ ਸਰਕਾਰ ਅਤੇ ਪਟਿਆਲਾ ਦਿਹਾਤੀ ਤੋਂ ਵਿਧਾਨ ਸਭਾ ਚੋਣ ਜਿੱਤ ਕੇ ਕੈਬਨਿਟ ਮੰਤਰੀ ਬਣੇ ਬ੍ਹਮ ਮਹਿੰਦਰਾ ਅਰਬਨ ਅਸਟੇਟ ਵਾਸੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਅਰਬਨ ਅਸਟੇਟ ਵਾਸੀ ਅੱਜ ਪੂਰੇ ਪੰਜਾਬ ਵਿਚੋਂ ਸਭ ਤੋਂ ਵੱਧ ਮਹਿੰਗਾ ਸਰਕਾਰੀ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਆਖਿਆ ਕਿ 342 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਹਿਰੀ ਪਾਣੀ ਪੋ੍ਜੈਕਟ ਦੇ ਘੇਰੇ

'ਚੋਂ ਅਰਬਨ ਅਸਟੇਟ ਫੇਜ਼ 1, 2 ਅਤੇ 3 ਦੇ ਲਗਭਗ 2300 ਮਕਾਨਾਂ ਅਤੇ ਨਵੇਂ ਬਣਨ ਵਾਲੇ ਫੇਜ਼ 4 ਦੇ ਲਗਭਗ 450 ਮਕਾਨਾਂ ਦੇ ਵਾਸੀਆਂ ਨੂੰ ਬਾਹਰ ਰੱਖਣਾ ਇਕ ਡੂੰਘੀ ਸਾਜ਼ਿਸ਼ ਅਤੇ ਵਿਤਕਰੇ ਨਾਲ ਭਰਪੂਰ ਕਾਰਵਾਈ ਹੈ।

ਿਢੱਲੋਂ ਨੇ ਆਖਿਆ ਕਿ ਸਾਲ 2001 ਵਿਚ ਅਰਬਟ ਅਸਟੇਟ ਵਾਸੀ 1 ਰੁਪਏ 20 ਪੈਸੇ ਪ੍ਰਤੀ ਹਜ਼ਾਰ ਲੀਟਰ ਤੋਂ ਸ਼ੁਰੂ ਹੋਣ ਵਾਲਾ ਪਾਣੀ ਦਾ ਬਿੱਲ ਅੱਜ 12 ਰੁਪਏ 16 ਪੈਸੇ ਪ੍ਰਤੀ ਹਜ਼ਾਰ ਲੀਟਰ ਪੁੱਜ ਚੁੱਕਿਆ ਹੈ, ਜਦੋਂਕਿ ਅਰਬਨ ਅਸਟੇਟ ਦੇ ਤਿੰਨੋਂ ਫੇਜ਼ਾਂ ਨੂੰ ਛੱਡ ਕੇ ਬਾਕੀ ਪਟਿਆਲਾ ਵਿਚ ਇਹ ਦਰ 3 ਰੁਪਏ 80 ਪੈਸੇ ਪ੍ਰਤੀ ਹਜ਼ਾਰ ਲੀਟਰ ਹੈ।

ਉਨ੍ਹਾਂ ਆਖਿਆ ਕਿ ਅਰਬਨ ਅਸਟੇਟ ਵਾਸੀਆਂ ਨੂੰ ਹੋਣ ਵਾਲੀ ਪਾਣੀ ਦੀ ਸਪਲਾਈ 'ਤੇ ਹਰ ਸਾਲ 5 ਫ਼ੀਸਦੀ ਰੇਟ ਵਧਾਇਆ ਜਾਂਦਾ ਹੈ। 1 ਸਤੰਬਰ 2017 ਨੂੰ 5 ਰੁਪਏ ਪ੍ਰਤੀ ਹਜ਼ਾਰ ਲੀਟਰ ਹੋ ਗਿਆ ਅਤੇ ਖਪਤ 2000 ਲੀਟਰ ਤੋਂ ਉਪਰ ਜਾਣ 'ਤੇ ਇਸ 'ਤੇ ਫਲੈਟ ਰੇਟ 10 ਰੁਪਏ ਪ੍ਰਤੀ ਹਜ਼ਾਰ ਲੀਟਰ ਲਾ ਦਿੱਤਾ ਜਾਂਦਾ ਹੈ। 1 ਅਪ੍ਰਰੈਲ 2021 ਨੂੰ 5 ਫ਼ੀਸਦੀ ਰੇਟ ਹੋਰ ਵਧਣ ਨਾਲ ਇਹ 6 ਰੁਪਏ 8 ਪੈਸੇ ਪ੍ਰਤੀ ਹਜ਼ਾਰ ਲੀਟਰ ਹੋ ਗਿਆ ਅਤੇ ਜਦੋਂ ਖਪਤ 2000 ਹਜ਼ਾਰ ਲੀਟਰ ਤੋਂ ਵੱਧ ਜਾਂਦੀ ਹੈ ਤਾਂ ਇਸ 'ਤੇ 12 ਰੁਪਏ 16 ਪੈਸੇ ਰੇਟ ਲਾ ਦਿੱਤਾ ਜਾਂਦਾ ਹੈ। ਇੱਕੋ ਸ਼ਹਿਰ ਅੰਦਰ ਦੋ ਵੱਖ-ਵੱਖ ਮਾਪਦੰਡ ਵਰਤ ਕੇ ਆਖਰ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ। ਉਨਾਂ੍ਹ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਹਮ ਮਹਿੰਦਰਾ ਦਾ ਇਹ ਮੁਢਲਾ ਫਰਜ਼ ਹੈ ਕਿ ਅਰਬਨ ਅਸਟੇਟ ਦੇ ਤਿੰਨੋਂ ਫੇਜ਼ਾਂ ਨੂੰ ਨਹਿਰੀ ਪਾਣੀ ਪੋ੍ਜੈਕਟ ਅਧੀਨ ਲਿਆ ਕੇ ਸਸਤਾ ਪਾਣੀ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਕਾਂਗਰਸ ਸਰਕਾਰ ਨੇ ਇਸ ਸਮੱਸਿਆ ਦਾ ਹੱਲ ਨਾ ਕੱਿਢਆ ਤਾਂ 30 ਅਪ੍ਰਰੈਲ ਤੋਂ ਬਾਅਦ ਕੈਬਨਿਟ ਮੰਤਰੀ ਬ੍ਹਮ ਮਹਿੰਦਰਾ ਦੀ ਰਿਹਾਇਸ਼ ਦੇ ਬਾਹਰ ਵਿਸ਼ਾਲ ਧਰਨਾ ਦੇਣਗੇ।

ਇਸ ਮੌਕੇ ਅਰਬਨ ਅਸਟੇਟ ਦੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਕਮੇਟੀ ਦੇ ਵਾਈਸ ਪ੍ਰਧਾਨ ਦੀਪ ਚੰਦ ਗੁਪਤਾ, ਜਨਰਲ ਸਕੱਤਰ ਸੁਰਜੀਤ ਸਿੰਘ ਬਾਸੀ ਰਿਟਾਇਰਡ ਚੀਫ਼ ਇੰਜੀਨੀਅਰ ਬਿਜਲੀ ਬੋਰਡ, ਆਰਪੀ ਅੱਗਰਵਾਲ ਸੇਵਾ ਮੁਕਤ ਐੱਸਈ ਸਿਵਲ, ਕਰਨੈਲ ਸਿੰਘ, ਲਾਭ ਸਿੰਘ, ਡਾ. ਰਵੀ ਦੱਤ ਸਮੇਤ ਵੱਡੀ ਗਿਣਤੀ ਪਤਵੰਤੇ ਹਾਜ਼ਰ ਸਨ।